ਅਗਲੇ ਸਾਲ ਸੀ ਰਿਟਾਇਰਮੈਂਟ
ਦਿੜ੍ਹਬਾ (ਭਗਵਾਨ ਭੰਗੂ) ਦਿੜ੍ਹਬਾ ਨੇੜੇ ਪਿੰਡ ਬਘਰੌਲ ਦਾ ਫ਼ੌਜੀ ਜਸਪਾਲ ਸਿੰਘ ਰਾਮਗੜ ਰਾਂਚੀ ਵਿਖੇ ਦਿਲ ਦਾ ਦੌਰਾ ਪੈਣ ਨਾਲ ਡਿਊਟੀ ਸਮੇਂ ਸ਼ਹੀਦ ਹੋ ਗਿਆ। ਸ਼ਹੀਦ ਜਸਪਾਲ ਸਿੰਘ ਦੀ ਉਸ ਦੇ ਜੱਦੀ ਪਿੰਡ ਬਘਰੌਲ ਵਿਖੇ ਫੌਜ ਦੀ ਇਕ ਟੁਕੜੀ ਨੇ ਫੌਜ ਦੇ ਰਸਮਾਂ ਅਨੁਸਾਰ ਸਲਾਮੀ ਦਿੱਤੀ ਗਈ ਤੇ ਪਰਿਵਾਰ ਵਾਲਿਆਂ ਨੇ ਉਸ ਦਾ ਸਸਕਾਰ ਕਰ ਦਿੱਤਾ। ਪਿੰਡ ਬਘਰੌਲ ਦੇ ਸਾਬਕਾ ਸਤਿਕਰਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਫੌਜੀ ਹੌਲਦਾਰ ਜਸਪਾਲ ਸਿੰਘ ਉਸ ਦੇ ਪਾਰਥਿਵ ਸਰੀਰ ਨੂੰ ਲੈਕੇ ਆਉਣ ਵਾਲੇ ਫੌਜੀਆਂ ਦੇ ਕਹਿਣ ਅਨੁਸਾਰ ਉਹ ਇਸ ਸਮੇਂ ਰਾਮਗੜ ਰਾਂਚੀ ਵਿਖੇ ਡਿਊਟੀ ‘ਤੇ ਤਾਇਨਾਤ ਸੀ।
9 ਮੁਹਾਰ ਰੈਜਮੇਂਟ ਦਾ ਇਹ ਫੌਜੀ ਸ਼ੁਕਰਵਾਰ ਸ਼ਾਮ ਨੂੰ ਦਿਲ ਦਾ ਦੌਰਾ ਪੈਣ ਨਾਲ ਸ਼ਹੀਦ ਹੋ ਗਿਆ। 43 ਸਾਲਾ ਜਸਪਾਲ ਸਿੰਘ 23 ਸਾਲਾਂ ਤੋਂ ਫੌਜ ‘ਚ ਨੌਕਰੀ ਕਰ ਰਿਹਾ ਸੀ। ਇਸ ਦੇ ਸ਼ਹੀਦ ਹੋਣ ਨਾਲ ਸਾਰੇ ਪਿੰਡ ਵਿੱਚ ਸੋਗ ਪਾਇਆ ਜਾ ਰਿਹਾ ਹੈ। ਸ਼ਹੀਦ ਫੌਜੀ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਇਸ ਨੇ ਆਪਣੀ ਪੁੱਤਰੀ ਨੂੰ ਪੇਪਰ ਦਿਵਾਉਣ ਅੱਜ ਦੇ ਦਿਨ ਘਰ ਆਉਣਾ ਸੀ ਜਿਸ ਦੀ ਛੁੱਟੀ ਅਪਲਾਈ ਕੀਤੀ ਹੋਈ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹੀਦ ਜਸਪਾਲ ਸਿੰਘ ਨੇ ਇਕ ਸਾਲ ਬਾਅਦ ਫੌਜ ‘ਚੋਂ ਸੇਵਾਮੁਕਤ ਹੋਣਾ ਸੀ। ਸ਼ਹੀਦ ਫੌਜੀ ਦੇ ਸਸਕਾਰ ਸਮੇਂ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦਾ ਨਾ ਪਹੁੰਚਣਾ ਵੀ ਲੋਕਾਂ ‘ਚ ਚਰਚਾ ਦਾ ਵਿਸ਼ਾ ਰਿਹਾ ਹੈ।