Home ਧਾਰਮਿਕ ਪ੍ਰਸਿੱਧ ਰਾਗੀ ਭਾਈ ਨਿਮਾਣਾ ਨੇ ਗੁਰਦੁਆਰਾ ਗੋਬਿੰਦਪੁਰਾ ਵਿਖੇ ਹੈਡ ਗ੍ਰੰਥੀ ਦੀ ਡਿਊਟੀ...

ਪ੍ਰਸਿੱਧ ਰਾਗੀ ਭਾਈ ਨਿਮਾਣਾ ਨੇ ਗੁਰਦੁਆਰਾ ਗੋਬਿੰਦਪੁਰਾ ਵਿਖੇ ਹੈਡ ਗ੍ਰੰਥੀ ਦੀ ਡਿਊਟੀ ਸੰਭਾਲੀ

48
0


ਤਨ ਮਨ ਨਾਲ ਸੇਵਾ ਕਰਨਾ ਸਾਡਾ ਫਰਜ਼: ਭਾਈ ਨਿਮਾਣਾ
ਜਗਰਾਉਂ 9 ਅਪ੍ਰੈਲ (ਪ੍ਰਤਾਪ ਸਿੰਘ): ਇਲਾਕੇ ਦੇ ਪ੍ਰਸਿੱਧ ਕੀਰਤਨੀਏ ਭਾਈ ਹੀਰਾ ਸਿੰਘ ਨਿਮਾਣਾ ਨੇ ਅੱਜ ਗੁਰਦੁਆਰਾ ਗੋਬਿੰਦਪੁਰਾ ਮਾਈ ਦਾ ਗੁਰਦੁਆਰਾ ਵਿਖੇ ਹੈਡ ਗ੍ਰੰਥੀ ਦੀ ਡਿਊਟੀ ਸੰਭਾਲ ਲਈ ਇਸ ਤੋਂ ਪਹਿਲਾਂ ਗਿਆਨੀ ਭੋਲਾ ਸਿੰਘ ਨੇ ਲਗਾਤਾਰ 12 ਸਾਲ ਗੁਰਦੁਆਰਾ ਸਾਹਿਬ ਵਿਖੇ ਸੇਵਾਵਾਂ ਨਿਭਾਉਣ ਉਪਰੰਤ ਵਿਦਾ ਹੋਏ ਸਨ। ਉਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਬੜੇ ਮਾਣ ਸਨਮਾਨ ਤੇ ਸ਼ਾਨੋ-ਸ਼ੌਕਤ ਨਾਲ ਵਿਦਾਇਗੀ ਦਿੱਤੀ ਗਈ ਸੀ। ਇਸ ਮੌਕੇ ਰਾਗੀ ਭਾਈ ਹੀਰਾ ਸਿੰਘ ਨਿਮਾਣਾ ਨੇ ਆਖਿਆ ਕਿ ਸਾਨੂੰ ਗੁਰੂ ਦੇ ਵਜੀਰ ਦਾ ਰੁਤਬਾ ਹਾਸਲ ਹੈ ਤੇ ਤਨ-ਮਨ ਨਾਲ ਸੇਵਾ ਕਰਨਾ ਸਾਡਾ ਫਰਜ਼ ਹੈ। ਉਨ੍ਹਾਂ ਪ੍ਰਬੰਧਕਾਂ ਦੀ ਇਸ ਗੱਲ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਗ੍ਰੰਥੀ ਗਿਆਨੀ ਭੋਲਾ ਸਿੰਘ ਨੂੰ ਪੂਰੇ ਮਾਣ-ਸਨਮਾਣ ਨਾਲ਼ ਵਿਦਾਇਕੀ ਦਿੱਤੀ ਸੀ। ਹੀਰਾ ਸਿੰਘ ਨਿਮਾਣਾ ਵੱਲੋਂ ਹੈਡ ਗ੍ਰੰਥੀ ਦੀ ਡਿਊਟੀ ਸੰਭਾਲਣ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਭਾਈ ਜੁਗਰਾਜ ਸਿੰਘ, ਭਾਈ ਸੁਰਿੰਦਰ ਸਿੰਘ ਫੌਜੀ, ਪ੍ਰਧਾਨ ਪ੍ਰਤਾਪ ਸਿੰਘ, ਪਰਿਤਪਾਲ ਸਿੰਘ ਲੱਕੀ, ਖਜਾਨਚੀ ਗੁਰਮੀਤ ਸਿੰਘ ਬਿੰਦਰਾ, ਸਹਾਇਕ ਖਜਾਨਚੀ ਚਰਨਜੀਤ ਸਿੰਘ, ਪਿਰਥੀਪਾਲ ਸਿੰਘ ਚੱਢਾ, ਠੇਕੇਦਾਰ ਹਰਵਿੰਦਰ ਸਿੰਘ ਚਾਵਲਾ, ਬਾਬਾ ਮੋਹਨ ਸਿੰਘ ਸੱਗੂ, ਪਰਮਵੀਰ ਸਿੰਘ ਮੋਤੀ, ਜਸਬੀਰ ਸਿੰਘ ਅਤੇ ਪ੍ਰਭਜੋਤ ਸਿੰਘ ਬੱਬਰ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here