ਗੜ੍ਹਦੀਵਾਲਾ (ਧਰਮਿੰਦਰ ) ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਪੋਰਟਸ ਐਂਡ ਵੈੱਲਫੇਅਰ ਕਲੱਬ ਪਿੰਡ ਬਾਹਲਾ ਵੱਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੇ 132ਵੇਂ ਜਨਮ ਦਿਨ ਨੂੰ ਸਮਰਪਿਤ ਸਰਕਾਰੀ ਐਲੀਮੈਂਟਰੀ ਸਕੂਲ ਬਾਹਲਾ ਵਿਖੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਵਿਚ ਅੱਖਾਂ ਦੇ ਮਾਹਰ ਡਾ. ਰੋਸ਼ਨ ਲਾਲ, ਡਾ. ਰਣਜੀਤ ਸਿੰਘ ਰਾਣਾ, ਅੌਰਤਾਂ ਦੇ ਰੋਗਾਂ ਦੇ ਮਾਹਿਰ ਡਾ. ਸਵਿਤਾ ਰਾਣਾ, ਦੰਦਾਂ ਦੇ ਮਾਹਿਰ ਡਾ. ਦੀਪਕਾ ਕੁਮਾਰੀ ਤੇ ਮੈਡੀਕਲ ਅਫ਼ਸਰ ਡਾ. ਨਿਰਮਲ ਸਿੰਘ ਦੀ ਸਮੁੱਚੀ ਟੀਮ ਵਲੋਂ ਗਈ। ਇਸ ਮੌਕੇ ਆਈ ਮੈਡੀਕਲ ਦੀ ਸਮੁੱਚੀ ਟੀਮ ਨੇ ਕਲੱਬ ਵੱਲੋਂ ਬਾਬਾ ਸਾਹਿਬ ਦੇ ਜਨਮ ਦਿਨ ਤੇ ਕੀਤੇ ਸ਼ਲਾਘਾ ਕੀਤੀ ਆਖਿਰ ਵਿਚ ਕਲੱਬ ਵੱਲੋਂ ਆਈ ਹੋਈ ਮੈਡੀਕਲ ਸਮੇਤ ਵਿਸ਼ੇਸ਼ ਤੌਰ ‘ਤੇ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੀਤ ਪ੍ਰਧਾਨ ਗੁਰਜੀਤ ਸਿੰਘ ਸੌਰਵ, ਕੈਸ਼ੀਅਰ ਵਿਕਰਮਜੀਤ ਸਿੰਘ, ਸਰਪੰਚ ਮਨਜਿੰਦਰ ਕੌਰ, ਮਨੀ ਬਦਲ, ਸਾਥੀ ਬੋਦਲ, ਕਮਲਪ੍ਰਰੀਤ, ਮਨਪ੍ਰਰੀਤ ਰਿਕ, ਸਤਵਿੰਦਰ ਵਿੱਕੀ, ਰਾਜਨ ਸਿੰਘ, ਜਰਨੈਲ ਸੋਨੀ, ਰੋਮੀ, ਮੱਟੀ, ਅਮਰਜੀਤ ਰਿੰਕੂ, ਕਮਲ, ਮੈਡੀਕਲ ਸਟੋਰ ਉਂਕਾਰ ਸਿੰਘ ਦਸੂਹਾ, ਵਿਕਰਮ ਸਿੰਘ ਆਦਿ ਹਾਜ਼ਰ ਸਨ।