ਸਰਬਸੰਮਤੀ ਨਾਲ 16 ਮੈਂਬਰ-5 ਡਾਇਰੈਕਟਰ ਚੁਣੇ, ਮਨਜੀਤਇੰਦਰ ਢਿੱਲੋਂ ਬਣੇ ਪ੍ਰਧਾਨ
ਜਗਰਾਉਂ, 17 ਅਪ੍ਰੈਲ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਸਮਾਜ਼ ਸੇਵਾ ਨੂੰ ਸਮਰਪਿਤ ਅੰਤਰਰਾਸ਼ਟਰੀ ਸੰਸਥਾ ਲਾਇਨ’ਜ ਕਲੱਬ ਜਗਰਾਉਂ ਦੀ ਸਾਲ 2023-24 ਲਈ ਚੋਣ ਸਰਬਸੰਮਤੀ ਨਾਲ ਨੇਪਰੇ ਚੜ੍ਹੀ।ਸਾਰੇ ਮੈਂਬਰਾਂ ਦੀ ਆਪਸੀ ਸਹਿਮਤੀ ਨਾਲ ਟੇਮਰ ਲਾਇਨ ਗੁਰਤੇਜ ਸਿੰਘ ਗਿੱਲ,ਟੇਲਟਵਿਸਟਰ ਗੁਲਵੰਤ ਸਿੰਘ,ਪਬਲਿਕ ਰਿਲੇਸ਼ਨ ਆਫੀਸਰ ਚਰਨਜੀਤ ਸਿੰਘ ਢਿੱਲੋਂ,ਪਹਿਲੇ ਉਪ-ਪ੍ਰਧਾਨ ਲਾਇਨ ਸੁਭਾਸ਼ ਕਪੂਰ,ਦੂਸਰੇ ਉਪ-ਪ੍ਰਧਾਨ ਲਾਇਨ ਮੇਜਰ ਸਿੰਘ ਭੈਣੀ,ਤੀਸਰੇ ਉਪ-ਪ੍ਰਧਾਨ ਡਾ.ਵਿਨੋਦ ਵਰਮਾ ਨੂੰ ਚੁੱਣਿਆ ਗਿਆ।ਇਸਤੋਂ ਇਲਾਵਾ ਸਹਾਇਕ ਸੈਕਟਰੀ ਐਮ.ਜੇ.ਐਫ ਲਾਇਨ ਸਤਪਾਲ ਗਰੇਵਾਲ,ਸੈਕਟਰੀ ਕੁਲਦੀਪ ਸਿੰਘ ਰੰਧਾਵਾ,ਖਜ਼ਾਨਚੀ ਬੀਰਿੰਦਰ ਸਿੰਘ ਗਿੱਲ, ਸਹਾਇਕ ਖਜ਼ਾਨਚੀ ਪ੍ਰੀਤਮ ਸਿੰਘ ਰੀਹਲ ਅਤੇ ਡਾਇਰੈਕਟਰ ਵੱਜੋਂ ਐਸ.ਪੀ ਸਿੰਘ ਢਿੱਲੋਂ,ਹਰਵਿੰਦਰ ਸਿੰਘ ਸਹਿਗਲ,ਸਤਪਾਲ ਨਿਜਾਵਨ,ਦਲਵੀਰ ਸਿੰਘ ਨੂੰ ਚੁੱਣਿਆ ਗਿਆ।ਨਵੀਂ ਚੁੱਣੀ ਟੀਮ ਵੱਲੋਂ ਪਿਛਲੇ ਲੰਬੇ ਸਮੇਂ ਦੀ ਰਵਾਇਤ ਨੂੰ ਕਾਇਮ ਰੱਖਦਿਆਂ ਲਾਇਨ ਮਨਜੀਤਇੰਦਰਪਾਲ ਸਿੰਘ ਢਿੱਲੋਂ ਨੂੰ ਪ੍ਰਧਾਨ ਚੁੱਣਿਆ ਗਿਆ।ਇਸ ਸਬੰਧ’ਚ ਹੋਈ ਮੀਟਿੰਗ ਨੂੰ ਮੌਜੂਦਾ ਪ੍ਰਧਾਨ ਲਾਇਨ ਇੰਜ਼ੀਨਿਅਰ ਸੁਖਦੇਵ ਸਿੰਘ ਸਿੱਧੂ,ਲਾਇਨ ਅੰਮ੍ਰਿਤ ਸਿੰਘ ਥਿੰਦ ਨੇ ਸੰਬੋਧਨ ਕੀਤਾ ਅਤੇ ਨਵੀਨ ਟੀਮ ਨੂੰ ਮੁਬਾਰਕਬਾਦ ਦਿੱਤੀ।ਨਵੇਂ ਚੁੱਣੇ ਪ੍ਰਧਾਨ ਮਨਜੀਤਇੰਦਰਪਾਲ ਸਿੰਘ ਢਿੱਲੋਂ ਨੇ ਧੰਨਵਾਦੀ ਸਬਦਾਂ ਰਾਹੀਂ ਸਾਲ 2023-24 ਨੂੰ ਸਮਾਜ਼ ਸੇਵਾ ਨੂੰ ਸਮਰਪਿਤ ਵਰ੍ਹੇ ਵੱਜ਼ੋਂ ਮਨਾਉਣ,ਸਾਰੀ ਟੀਮ ਨੂੰ ਨਾਲ ਲੈ ਕੇ ਚੱਲਣ ਅਤੇ ਸਾਰਿਆਂ ਦੀਆਂ ਆਸਾਂ ਤੇ ਖਰੇ ਉਤਰਨ ਦਾ ਵਾਅਦਾ ਕੀਤਾ।