ਜਗਰਾਉਂ 19 ਅਪ੍ਰੈਲ (ਲਿਕੇਸ਼ ਸ਼ਰਮਾ) : ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਵਿੱਚ ਮਹਾਤਮਾ ਹੰਸ ਰਾਜ ਜੀ ਦਾ ਜਨਮ ਉਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਵਿਸ਼ੇਸ਼ ਮੌਕੇ ਤੇ ਸਕੂਲ ਵਿੱਚ ਹਵਨ – ਯੱਗ ਕੀਤਾ ਗਿਆ,ਜਿਸ ਵਿੱਚ ਕਾਰਜਕਾਰੀ ਪ੍ਰਿੰਸੀਪਲ ਰਵਿੰਦਰਪਾਲ ਕੌਰ,ਮੈਡਮ ਸਤਵਿੰਦਰ ਕੌਰ,ਮੈਡਮ ਸੀਮਾ ਬੱਸੀ ਅਤੇ ਸਮੂਹ ਸਟਾਫ਼ ਤੋਂ ਇਲਾਵਾ ਨਰਸਰੀ ਤੇ ਯੂ.ਕੇ.ਜੀ ਜਮਾਤ ਦੇ ਵਿਦਿਆਰਥੀ ਸ਼ਾਮਲ ਹੋਏ।ਇਸ ਮੌਕੇ ਤੇ ਸੱਤਵੀਂ ਜਮਾਤ ਦੀ ਵਿਦਿਆਰਥਣ ਮੰਨਤਪ੍ਰੀਤ ਕੌਰ ਨੇ ਮਹਾਤਮਾ ਹੰਸ ਰਾਜ ਜੀ ਦੇ ਜੀਵਨ ਉੱਤੇ ਪ੍ਰਕਾਸ਼ ਪਾਉਂਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਬਾਅਦ ਨੌਵੀਂ ਜਮਾਤ ਦੇ ਵਿਦਿਆਰਥਣ ਜਾਨਵੀ ਬਗਰੀਆ ਨੇ ਇੱਕ ਸੁੰਦਰ ਕਵਿਤਾ ਪੇਸ਼ ਕੀਤੀ।ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਭਜਨ ਗਾਇਨ ਕੀਤਾ ਗਿਆ।ਇਸ ਮੌਕੇ ਤੇ ਸਕੂਲ ਦੀ ਕਾਰਜਕਾਰੀ ਪ੍ਰਿੰਸੀਪਲ ਰਵਿੰਦਰਪਾਲ ਕੌਰ ਨੇ ਮਹਾਤਮਾ ਹੰਸਰਾਜ ਜੀ ਦੇ ਜਨਮ ਦਿਨ ਦੀਆਂ ਸਭ ਨੂੰ ਵਧਾਈਆਂ ਦਿੰਦੇ ਹੋਏ, ਬੱਚਿਆਂ ਨੂੰ ਮਹਾਤਮਾ ਜੀ ਦੁਆਰਾ ਦਿਖਾਏ ਗਏ ਸਚਾਈ , ਦ੍ਰਿੜਤਾ ਅਤੇ ਤਿਆਗਸ਼ੀਲਤਾ ਦੇ ਰਸਤੇ ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਬੱਚਿਆਂ ਨੂੰ ਜੀਵਨ ਵਿੱਚ ਉੱਨਤੀ ਦੇ ਰਸਤੇ ਤੇ ਚੱਲਣ ਦਾ ਆਸ਼ੀਰਵਾਦ ਦਿੱਤਾ।ਪ੍ਰੋਗਰਾਮ ਦੇ ਅੰਤ ਵਿਚ ਸਟਾਫ਼ ਦੁਆਰਾ ਮਹਾਤਮਾ ਜੀ ਨੂੰ ਫੁੱਲ ਅਰਪਿਤ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ ਗਿਆ।