ਫਤਿਹਗੜ੍ਹ ਸਾਹਿਬ 25 ਮਈ ( ਰਾਜਨ ਜੈਨ, ਅਸ਼ਵਨੀ )- ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਿਪਟੀ ਮੈਡੀਕਲ ਕਮਿਸ਼ਨ ਡਾ. ਸਰਿਤਾ ਦੀ ਅਗਵਾਈ ਵਿਚ ਸਿਹਤ ਵਿਭਾਗ ਪੰਜਾਬ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਜਿਲ੍ਹਾ ਕਾਇਆਕਲਪ ਐਵਾਰਡ ਪ੍ਰੋਗਰਾਮ ਕਰਵਾਇਆ ਗਿਆ।ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਫਤਹਿਗੜ੍ਹ ਸਾਹਿਬ ਦੀਆਂ ਸਿਹਤ ਸੰਸਥਾਵਾਂ ਨੂੰ ਮਿਆਰੀ ਸੁਵਿਧਾਵਾਂ ਉਪਲੱਬਧ ਕਰਵਾੳਣ ਅਤੇ ਸਵੱਛਤਾ ਦੇ ਆਧਾਰ ਤੇ ਚੰਗਾ ਕੰਮ ਕਰਨ ਵਾਲੀਆਂ ਸਿਹਤ ਸੰਸਥਾਵਾਂ ਨੂੰ ਸਨਮਾਨਤ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਮਿੰਨੀ ਪੀ.ਐਚ.ਸੀ. ਸੰਗਤਪੁਰ ਸੋਢੀਆਂ, ਬਾੜਾ, ਹੈਲਥ ਵੈਲਨੇਸ ਸੈਂਟਰ ਚੁੰਨੀ ਕਲਾਂ, ਤਰਖਾਣ ਮਾਜਰਾ, ਰਾਜਿੰਦਰਗੜ੍ਹ, ਲੱਖਾ ਸਿੰਘ ਵਾਲਾ, ਕੋਟਲਾ ਬਜਵਾੜਾ, ਬਡਵਾਲਾ, ਕੋਟਲਾ ਭਾਈਕਾ, ਪਮੋਰ, ਬਧੋਛੀ ਕਲਾਂ ਅਤੇ ਭਗੜਾਣਾ ਦੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ, ਉਨ੍ਹਾਂ ਕਿਹਾ ਕਿ ਇਸ ਵਿਚ ਮਰੀਜ਼ ਦੇ ਇਲਾਜ ਹਸਪਤਾਲ ਦੀ ਸਫਾਈ, ਵੇਸਟ ਮੈਨੇਜਮੈਂਟ, ਇੰਫੈਕਸ਼ਨ ਕੰਟਰੋਲ, ਸਟਾਫ ਦਾ ਮਰੀਜ਼ਾ ਨਾਲ ਵਿਵਹਾਰ ਸਮੇਤ ਹੋਰ ਮਾਪਦੰਡਾ ਦੇ ਆਧਾਰ ਤੇ ਮੁਲਾਂਕਣ ਕੀਤਾ ਜਾਂਦਾ ਹੈ।ਉਨ੍ਹਾਂ ਨੇ ਇਨ੍ਹਾਂ ਸੰਸਥਾਵਾਂ ਦੇ ਸਮੂਚੇ ਸਟਾਫ ਨੂੰ ਵਧਾਈ ਦਿੱਤੀ ਤੇ ਭਵਿੱਖ ਵਿਚ ਸਾਰੀਆਂ ਸਿਹਤ ਸੰਸਥਾਵਾਂ ਨੂੰ ਕਾਇਆਕਲਪ ਦੇ ਮਾਪਦੰਡਾ ਅਨੁਸਾਰ ਮਿਹਨਤ ਕਰਨ ਲਈ ਕਿਹਾ।ਇਸ ਮੌਕੇ ਏ.ਐਚ.ਏ. ਡਾ. ਅਰਪਿਤ ਸ਼ਰਮਾ ਅਤੇ ਐਕਸਟ੍ਰਨਲ ਅਸੈਸਰ ਮੈਡਮ ਪ੍ਰਿਯੰਕਾ ਵੱਲੋਂ ਨੈਸ਼ਨਲ ਕੁਆਲਟੀ ਅਸ਼ੋਰਡ ਸਟੈਡਰਡ ਦੇ ਮਾਪਦੰਡਾ ਸਬੰਧੀ ਟ੍ਰੇਨਿੰਗ ਦਿੱਤੀ ਗਈ।ਇਸ ਮੌਕੇ ਜਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਕਰਨੈਲ ਸਿੰਘ, ਗੁਰਦੀਪ ਸਿੰਘ ਅਤੇ ਜਿਲ੍ਹਾ ਬੀ.ਸੀ.ਸੀ ਕੁਆਡੀਨੇਟਰ ਅਮਰਜੀਤ ਸਿੰਘ ਤੇ ਉਕਤ ਸੰਸਥਾਵਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।