Home ਸਭਿਆਚਾਰ ਪਿੰਡ ਪਡੋਰੀ ਵਿਖੇ ਲੱਖ ਦਾਤਾ ਲਾਲਾ ਵਾਲੇ ਪੀਰ ਦੀ ਜਗਾ ਉਪਰ ਸਭਿਆਚਾਰਕ...

ਪਿੰਡ ਪਡੋਰੀ ਵਿਖੇ ਲੱਖ ਦਾਤਾ ਲਾਲਾ ਵਾਲੇ ਪੀਰ ਦੀ ਜਗਾ ਉਪਰ ਸਭਿਆਚਾਰਕ ਮੇਲਾ ਕਰਵਾਇਆ

47
0

ਮੁੱਲਾਂਪੁਰ ਦਾਖਾ 22 ਜੂਨ (ਸਤਵਿੰਦਰ ਸਿੰਘ ਗਿੱਲ) ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਪੰਡੋਰੀ ਵਿਖੇ ਲੱਖ ਦਾਤਾ ਲਾਲਾਂ ਵਾਲੇ ਪੀਰ ਦੀ ਜਗਾ ਦੇ ਉਪਰ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਮੁੱਖ ਬਲਵਿੰਦਰ ਸਿੰਘ ਬੱਸਣ ਤੇ ੳਹਨਾਂ ਨਾਲ ਟਰੱਕ ਯੂਨੀਅਨ ਦੇ ਪ੍ਰਧਾਨ ਪਰਮਿੰਦਰ ਸਿੰਘ ਮਾਨ,ਪ੍ਰਧਾਨ ਜਸਪ੍ਰੀਤ ਜੱਸੀ ,ਨਵਲ ਕੁਮਾਰ ਸ਼ਰਮਾਂ,ਪ੍ਰਦੀਪ ਭੰਵਰਾ,ਬਿੱਟੂ ਨਾਗਪਾਲ,ਰਾਹੂਲ ਜੋਸ਼ੀ ਵਿਸ਼ੇਸ ਸੱਦੇ ਦੇ ਉਪਰ ਪਹੁੰਚੇ। ਇਸ ਮੋਕੇ ਦੇ ਉਤੇ ਸੀਨੀਅਰ ਮੁੱਖ ਆਗੂ ਬਲਵਿੰਦਰ ਸਿੰਘ ਬੱਸਣ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਥੇ ਉਹਨਾਂ ਨੂੰ ਯਾਦ ਕਰਨ ਲਈ ਅਜਿਹੇ ਸੱਭਿਆਚਾਰ ਪ੍ਰੋਗਰਾਮ ਕਰਵਾਏ ਜਾਦੇ ਹਨ ਤੇ ਬੱਸਣ ਨੇ ਕਿਹਾ ਕਿ ਸਾਨੂੰ ਸਚਾਈ ਇਮਾਨਦਾਰੀ ਤੇ ਦਸਾਂ ਨੋਹਾਂ ਦੀ ਨੇਕ ਕਮਾਈ ਕਰਨੀ ਚਾਹੀਦੀ ।ਹੈ ਇਸ ਮੋਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਮੁੱਖ ਆਗੂ ਬਲਵਿੰਦਰ ਸਿੰਘ ਬੱਸਣ ਨੇ ਆਏ ਹੋਏ ਕਲਾਕਾਰਾਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਤੇ ਉਹਨਾਂ ਦੀ ਹੋਸਲਾ ਵਜਾਈ ਕੀਤੀ।

LEAVE A REPLY

Please enter your comment!
Please enter your name here