ਬਰਨਾਲਾ, 3 ਜੁਲਾਈ (ਲਿਕੇਸ਼ ਸ਼ਰਮਾ – ਅਸ਼ਵਨੀ) : ਜਵਾਹਰ ਨਵੋਦਿਆ ਵਿਦਿਆਲਿਆ, ਢਿਲਵਾਂ ਵਿਖੇ ਛੇਵੀਂ ਜਮਾਤ ‘ਚ ਦਾਖਲਾ ਲੈਣ ਲਈ ਆਨਲਾਈਨ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਪੁਸ਼ਪਿੰਦਰ ਕੌਰ ਨੇ ਦੱਸਿਆ ਕਿ ਕੋਈ ਵੀ ਉਮੀਦਵਾਰ ਜੋ ਜ਼ਿਲ੍ਹਾ ਬਰਨਾਲਾ ਦਾ / ਦੀ ਪੱਕਾ ਵਸਨੀਕ ਹੈ ਅਤੇ ਇਸ ਸਮੇਂ ਬਰਨਾਲਾ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਵਿੱਚ ਪੰਜਵੀਂ ਜਮਾਤ (2023 – 24 ਸੈਸ਼ਨ) ਵਿੱਚ ਪੜ੍ਹ ਰਿਹਾ / ਰਹੀ ਹੈ ਅਤੇ ਉਮਰ ਹੱਦ 1 ਜਨਵਰੀ 2012 ਤੋਂ 31 ਜੁਲਾਈ 2014 ਤੱਕ ਹੈ, ਉਹ ਫਾਰਮ ਭਰ ਸਕਦਾ / ਸਕਦੀ ਹੈ। ਛੇਵੀਂ ਜਮਾਤ ਵਿੱਚ ਦਾਖਲਾ ਲੈਣ ਲਈ ਪ੍ਰੀਖਿਆ 20 ਜਨਵਰੀ 2024 (ਦਿਨ ਸ਼ਨੀਵਾਰ) ਨੂੰ ਹੋਵੇਗੀ।ਵਿਭਾਗ ਦੀ ਵੈਬਸਾਈਟ https://www.navodaya.gov.in/ ਜਾਂ https://cbseitms.rcil.gov.in/nvs/Index/Registration ਉੱਤੇ ਫਾਰਮ ਭਰਿਆ ਜਾ ਸਕਦਾ ਹੈ। ਫਾਰਮ ਭਰਨ ਦੀ ਆਖਰੀ ਤਾਰੀਖ 10 ਅਗਸਤ 2023 ਹੈ। ਵਧੇਰੇ ਜਾਣਕਾਰੀ ਲਈ ਹੈਲਪ ਡੈਸਕ ਨੰਬਰ 9416382562 ਅਤੇ 7888943684 ਉੱਤੇ ਕੰਮ ਵਾਲੇ ਦਿਨ ਸਵੇਰ 9 ਵਜੇ ਤੋਂ ਸ਼ਾਮ 4 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।