ਜਗਰਾਓਂ, 22 ਜੁਲਾਈ ( ਵਿਕਾਸ ਮਠਾੜੂ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਜਮਾਤ ਨੌਂਵੀ ਤੋਂ ਬਾਰ੍ਹਵੀ ਜਮਾਤ ਤੱਕ ਦੋ ਭਾਗਾਂ ਵਿਚ ਪੰਜਾਬੀ ਭਾਸ਼ਣ ਪ੍ਰਤੀਯੋਗਤਾ ਹੋਈ। ਜਿਸ ਵਿਚ ਸਕੂਲ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿਚ ਬਹੁਤ ਸਾਰੇ ਵਿਸ਼ੇ ਪੇਸ਼ ਕੀਤੇ ਗਏ। ਜਿੰਨ੍ਹਾਂ ਵਿਚ ਪਹਿਲੇ ਭਾਗ ਵਿਚ ਨਵਪ੍ਰੀਤ ਕੌਰ ਪਹਿਲੇ, ਅਰਸ਼ਦੀਪ ਸਿੰਘ ਦੂਸਰੇ ਅਤੇ ਗੁਰਨੂਰ ਸਿੰਘ ਤੀਸਰੇ ਸਥਾਨ ਤੇ ਰਹੇ ਤੇ ਇਸੇ ਤਰ੍ਹਾਂ ਦੂਜੇ ਭਾਗ ਵਿਚ ਮਨਜੋਤ ਕੌਰ ਪਹਿਲੇ, ਆਸ਼ਿਮਾ ਦੂਸਰੇ ਅਤੇ ਸਿਮਰਨਜੋਤ ਕੌਰ ਤੀਸਰੇ ਸਥਾਨ ਤੇ ਰਹੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਸਾਰੇ ਹੀ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮੰਚ ਤੇ ਆਉਣਾ ਹੀ ਬਹੁਤ ਵੱਡੀ ਗੱਲ ਹੈ। ਇਹਨਾਂ ਵੱਲੋਂ ਬੋਲੇ ਗਏ ਵਿਸ਼ੇ ਸਮਾਜ ਨੂੰ ਸੇਧ ਦੇਣ ਵਾਲੇ ਹਨ ਤੇ ਅੱਜ ਦੇ ਸਮੇਂ ਦੀ ਮੁੱਖ ਲੋੜ ਵੀ ਹਨ। ਅਸੀਂ ਵਿਦਿਆਰਥੀਆਂ ਨੂੰ ਮਾਂ-ਬੋਲੀ ਦੇ ਨੇੜੇ ਰੱਖਦੇ ਹਾਂ ਤਾਂ ਜੋ ਉਹ ਆਪਣੇ ਵਿਰਸੇ ਦੀ ਬੋਲੀ ਤੋਂ ਦੂਰ ਨਾ ਜਾ ਸਕਣ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਪ੍ਰਤੀਯੋਗਤਾ ਵਿਚ ਪੰਜਾਬੀ ਵਿਭਾਗ ਦੇ ਮੁਖੀ ਮਿ:ਨਵਜੀਤ ਸਿੰਘ ਅਤੇ ਸੀਨੀਅਰ ਸੁਪਰਵਾਈਜ਼ਰ ਮਿਸਿਜ਼ ਮਨਜੀਤ ਕੌਰ ਨੇ ਬਤੌਰ ਜੱਜ ਦੀ ਭੂਮਿਕਾ ਨਿਭਾਈ। ਸਕੂਲ ਦੇ ਵਾਈਸ ਪ੍ਰਿੰਸੀਪਲ ਮਿਸਿਜ਼ ਨਾਜ਼ੀ ਬਸੀਨ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ।