ਪ੍ਰਧਾਨਗੀ ਪ੍ਰੋ ਗੁਰਭਜਨ ਸਿੰਘ ਗਿੱਲ ਕਰਨਗੇ
ਲੁਧਿਆਣਾ, 24 ਜੁਲਾਈ ( ਵਿਕਾਸ ਮਠਾੜੂ) ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਪ੍ਰਸਾਰ ਲਈ ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਵੱਲੋਂ ਖ਼ਾਲਸਾ ਕਾਲਜ (ਲੜਕੀਆਂ) ਲੁਧਿਆਣਾ ਦੇ ਸਹਿਯੋਗ ਨਾਲ਼ ਕਵੀ ਦਰਬਾਰ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਸੰਦੀਪ ਸ਼ਰਮਾ ਅਤੇ ਕਾਲਜ ਪ੍ਰਿਸੀਪਲ ਡਾ. ਇਕਬਾਲ ਕੌਰ ਵਲੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਭਲਕੇ 25 ਜੁਲਾਈ, 2023 ਨੂੰ ਕਾਲਜ ਆਡੀਟੋਰੀਅਮ ਵਿਖੇ ਕਵੀ ਦਰਬਾਰ ਦੀ ਪ੍ਰਧਾਨਗੀ ਉੱਘੇ ਵਿਦਵਾਨ ਅਤੇ ਸ਼੍ਰੋਮਣੀ ਕਵੀ ਪ੍ਰੋ. ਗੁਰਭਜਨ ਸਿੰਘ ਗਿੱਲ ਕਰਨਗੇ ਅਤੇ ਪ੍ਰਸਿੱਧ ਕਵੀ ਅਤੇ ਚਿੱਤਰਕਾਰ ਸਵਰਨਜੀਤ ਸਵੀ ਅਤੇ ਕੈਨੇਡਾ ਵੱਸਦੇ ਕਵੀ ਜਗਜੀਤ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਇਸ ਕਵੀ ਦਰਬਾਰ ਵਿੱਚ ਪੰਜਾਬ ਦੇ ਵੱਖ-ਵੱਖ ਖਿੱਤਿਆਂ ਤੋਂ ਉੱਘੇ ਕਵੀ ਗੁਰਪ੍ਰੀਤ ਮਾਨਸਾ,ਤ੍ਰੈਲੋਚਨ ਲੋਚੀ, ਤਰਸੇਮ ਨੂਰ, ਮੁਕੇਸ਼ ਆਲਮ, ਮਨਜੀਤ ਪੁਰੀ ਫ਼ਰੀਦਕੋਟ,ਡਾ ਅਜੀਤਪਾਲ ਜਟਾਣਾ ਮੋਗਾ,ਕੋਮਲਦੀਪ ਕੌਰ, ਡਾ ਮਨਦੀਪ ਔਲ਼ਖ, ਜੁਗਿੰਦਰ ਨੂਰਮੀਤ, ਪ੍ਰਭਜੋਤ ਸੋਹੀ, ਰਾਜਦੀਪ ਸਿੰਘ ਤੂਰ, ਰਣਧੀਰ ਅਤੇ ਕਰਮਜੀਤ ਗਰੇਵਾਲ ਵੀ ਵਿਸੇ਼ਸ਼ ਤੌਰ ‘ਤੇ ਆਪੋ ਆਪਣਾ ਕਲਾਮ ਪੇਸ਼ ਕਰਨਗੇ।