ਮੋਰਿੰਡਾ (ਭਗਵਾਨ ਭੰਗੂ-ਲਿਕੇਸ ਸ਼ਰਮਾ ) ਮੋਰਿੰਡਾ ਪੁਲਿਸ ਨੇ ਇੱਕ ਨਾਮਵਰ ਨਮਕ ਨਿਰਮਾਤਾ ਕੰਪਨੀ ਦੇ ਫੀਲਡ ਮੈਨੇਜਰ ਵੱਲੋਂ ਦਿੱਤੀ ਦਰਖਾਸਤ ਉਪਰ ਕਾਰਵਾਈ ਕਰਦਿਆਂ ਮੋਰਿੰਡਾ ਸ਼ਹਿਰ ਦੇ ਦੋ ਦੁਕਾਨਦਾਰਾਂ ਕੋਲੋਂ ਵੱਡੀ ਮਾਤਰਾ ਵਿੱਚ ਡੁਪਲੀਕੇਟ ਨਮਕ ਬਰਾਮਦ ਕਰਕੇ ਮੁਕੱਦਮਾ ਦਰਜ ਕਰਨ ਉਪਰੰਤ ਦੋਹਾਂ ਨੂੰ ਗਿ੍ਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਸੁਨੀਲ ਕੁਮਾਰ ਐਸਐਚਓ ਮੋਰਿੰਡਾ ਸ਼ਹਿਰੀ ਨੇ ਦੱਸਿਆ ਕਿ ਇਸ ਸਬੰਧੀ ਰਵਿੰਦਰ ਸਿੰਘ ਪੁੱਤਰ ਗੁਰਪਾਲ ਸਿੰਘ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਉਹ ਸਪੀਡ ਸਰਚ ਅਤੇ ਸਕਿਓਰਟੀ ਨੈੱਟਵਰਕ ਪ੍ਰਰਾਈਵੇਟ ਲਿਮਟਿਡ ਕੰਪਨੀ ਚੰਡੀਗੜ੍ਹ ਵਿਚ ਬਤੌਰ ਫੀਲਡ ਮੈਨੇਜਰ ਕੰਮ ਕਰਦਾ ਹੈ ਅਤੇ ਟਾਟਾ ਕੰਜ਼ਿਊਮਰਜ਼ ਪੋ੍ਡਕਟਸ ਪ੍ਰਰਾਈਵੇਟ ਲਿਮਟਿਡ ਉਹਨਾਂ ਦੀ ਅਧਿਕਾਰਤ ਕੰਪਨੀ ਹੈ। ਰਵਿੰਦਰ ਸਿੰਘ ਨੇ ਆਪਣੀ ਦਰਖਾਸਤ ਵਿੱਚ ਦੱਸਿਆ ਕਿ ਉਸ ਨੇ ਮੋਰਿੰਡਾ ਸ਼ਹਿਰ ਵਿਚ ਸਰਵੇ ਕੀਤਾ ਹੈ, ਜਿਸ ਦੌਰਾਨ ਦੇਖਿਆ ਗਿਆ ਕਿ ਸਤਿੰਦਰ ਪਾਲ ਸਿੰਘ ਆਪਣੇ ਗੋਦਾਮ ਤੋਂ ਟਾਟਾ ਕੰਪਨੀ ਦਾ ਨਕਲੀ ਨਮਕ ਵੇਚ ਰਹੇ ਹਨ ਅਤੇ ਅੱਗੇ ਹੋਰ ਦੁਕਾਨਦਾਰਾਂ ਨੂੰ ਵੀ ਸਪਲਾਈ ਕਰਦੇ ਹਨ। ਜਿਸ ਨਾਲ ਟਾਟਾ ਕੰਪਨੀ ਨੂੰ ਅਤੇ ਪੰਜਾਬ ਸਰਕਾਰ ਨੂੰ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ। ਇਸ ਲਈ ਸਤਿੰਦਰ ਪਾਲ ਸਿੰਘ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਇਸ ਦਰਖ਼ਾਸਤ ਤੇ ਕਾਰਵਾਈ ਕਰਦਿਆਂ ਸਬ ਇੰਸਪੈਕਟਰ ਰਣਜੀਤ ਸਿੰਘ ਵੱਲੋਂ ਦਰਖ਼ਾਸਤ ਕਰਤਾ ਰਵਿੰਦਰ ਸਿੰਘ ਨੂੰ ਨਾਲ ਲੈ ਕੇ ਪੁਲਿਸ ਪਾਰਟੀ ਸਮੇਤ ਸਤਿੰਦਰਪਾਲ ਸਿੰਘ ਦੇ ਗੋਦਾਮ ਤੇ ਛਾਪੇਮਾਰੀ ਕੀਤੀ ਗਈ ਅਤੇ ਉਸ ਕੋਲੋਂ ਟਾਟਾ ਕੰਪਨੀ ਦੇ ਨਕਲੀ ਨਮਕ ਦੇ 3260 ਪੈਕੇਟ ਬਰਾਮਦ ਕੀਤੇ ਗਏ। ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਰਵਿੰਦਰ ਸਿੰਘ ਦੀ ਸ਼ਕਿਾਇਤ ਉੱਤੇ ਸਤਿੰਦਰਪਾਲ ਸਿੰਘ ਦੇ ਗੋਦਾਮ ਵਿੱਚੋਂ ਨਕਲੀ ਨਮਕ ਬਰਾਮਦ ਕਰ ਕੇ ਸਤਿੰਦਰਪਾਲ ਸਿੰਘ ਪੁੱਤਰ ਬਚਨ ਲਲ ਵਾਸੀ ਵਾਰਡ ਨੰਬਰ 15 ਦੇ ਵਿਰੁੱਧ ਕਾਪੀਰਾਈਟ ਐਕਟ ਦੀਆਂ ਧਾਰਾਵਾਂ 63 ਅਤੇ 65 ਅਧੀਨ ਮੁਕੱਦਮਾ ਨੰਬਰ 61 ਦਰਜ ਕਰਕੇ ਮਾਮਲੇ ਦੀ ਹੋਰ ਬਰੀਕੀ ਨਾਲ ਕੀਤੀ ਗਈ ਪੜਤਾਲ ਦੌਰਾਨ ਅਰਜਨ ਕਰਿਆਨਾ ਸਟੋਰ ਮੋਰਿੰਡਾ ਤੇ ਕੀਤੀ ਗਈ ਰੇਡ ਦੌਰਾਨ ਇੱਥੋਂ ਵੀ ਟਾਟਾ ਕੰਪਨੀ ਦੇ ਨਕਲੀ ਨਮਕ ਦੇ 640 ਪੈਕੇਟ ਬਰਾਮਦ ਕਰਕੇ ਇਸ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਪੁੱਤਰ ਅਰਜਨ ਦਾਸ ਨੂੰ ਵੀ ਉਕਤ ਮਾਮਲੇ ਵਿੱਚ ਦੋਸ਼ੀ ਵਜੋਂ ਨਾਮਜ਼ਦ ਕਰਕੇ ਦੋਹਾਂ ਨੂੰ ਗਿ੍ਫਤਾਰ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।