ਜਗਰਾਓਂ, 14 ਅਗਸਤ ( ਵਿਕਾਸ ਮਠਾੜੂ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਲੁਧਿਆਣਾ ਸਹੋਦਿਆ ਸਕੂਲਜ਼ ਕੰਪਲੈਕਸ ਦੇ ਅਧੀਨ “ਚੈੱਸ ਚੈਂਪੀਅਨਸ਼ਿਪ” ਕਰਵਾਈ ਗਈ। ਜਿਸ ਵਿਚ ਮੁੰਡਿਆਂ ਦੀਆਂ 25 ਅਤੇ ਕੁੜੀਆਂ ਦੀਆਂ 16 ਟੀਮਾਂ ਨੇ ਭਾਗ ਲਿਆ। ਇਸ ਖੇਡ ਦੇ ਅਲੱਗ-ਅਲੱਗ ਪੰਜ ਰਾਊਂਡ ਹੋਏ। ਜਿਸ ਵਿਚ ਅਖੀਰ ਸਮੇਂ ਇਹਨਾਂ ਮੈਚਾਂ ਦੇ ਨਤੀਜਿਆਂ ਵਿਚ ਮੁੰਡਿਆਂ ਦੀ ਟੀਮ ਵਿੱਚੋਂ ਬੀ.ਸੀ.ਐੱਮ ਆਰੀਆ ਮਾਡਲ ਸ਼ਾਸਤਰੀ ਨਗਰ ਪਹਿਲੇ ਕੁੰਦਨ ਵਿੱਦਿਆ ਮੰਦਰ ਸਿਵਲ ਲਾਇਨਜ਼ ਲੁਧਿਆਣਾ ਦੂਜੇ ਅਤੇ ਡੀ. ਏ. ਵੀ ਪਬਲਿਕ ਸਕੂਲ ਬੀ.ਆਰ.ਐਸ ਨਗਰ ਤੀਜੇ ਸਥਾਨਾਂ ਤੇ ਰਹੇ।ਇਸੇ ਤਰ੍ਹਾਂ ਕੁੜੀਆਂ ਵਿੱਚੋਂ ਬੀ.ਸੀ.ਐੱਮ ਆਰੀਆ ਮਾਡਲ ਸ਼ਾਸਤਰੀ ਨਗਰ ਪਹਿਲੇ, ਪੁਲਿਸ ਡੀ.ਏ. ਵੀ ਪਬਲਿਕ ਸਕੂਲ ਦੂਜੇ ਅਤੇ ਡੀ. ਏ. ਵੀ ਪਬਲਿਕ ਸਕੂਲ ਬੀ.ਆਰ.ਐਸ ਨਗਰ ਤੀਜੇ ਸਥਾਨਾਂ ਤੇ ਰਹੇ। ਇਸ ਚੈਪੀਂਅਨਸ਼ਿਪ ਦੀ ਦੇਖ-ਰੇਖ ਸਕੂਲ ਦੇ ਡੀ.ਪੀ. ਮਿ:ਅਮਨਦੀਪ ਸਿੰਘ ਦੀ ਅਗਵਾਈ ਹੇਠ ਹੋਈ। ਇਸ ਵਿਚ ਜੱਜਮੈਂਟ ਲਈ ਮੁੱਖ ਤੌਰ ‘ਤੇ ਮਿ: ਵਰੁਨ, ਮਿ: ਅਰਜਨਵੀਰ ਸਿੰਘ ਅਤੇ ਮਿ: ਅਮਿਤ ਨੇ ਭੂਮਿਕਾ ਨਿਭਾਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬਾਹਰੋਂ ਆਏ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਉਹਨਾਂ ਦੇ ਅਧਿਆਪਕਾਂ ਨੂੰ ਜੀ ਆਇਆ ਕਿਹਾ ਕਿ ਇਸ ਦਿਮਾਗੀ ਖੇਡ ਰਾਹੀਂ ਜਿੱਥੇ ਵਿਦਿਆਰਥੀ ਆਪਣੇ ਮਨੋਬਲ ਵਿਚ ਵਾਧਾ ਕਰਦੇ ਹਨ ਉੱਥੇ ਹੀ ਇਸ ਖੇਡ ਰਾਹੀਂ ਉੱਚ ਮੁਕਾਮਾਂ ਤੱਕ ਵੀ ਪਹੁੰਚਣ ਦੀ ਯੋਗਤਾ ਪ੍ਰਾਪਤ ਕਰ ਲੈਂਦੇ ਹਨ। ਵਿਦਿਆਰਥੀਆ ਨੂੰ ਖੇਡਾਂ ਅਜਿਹੇ ਮੌਕੇ ਪ੍ਰਦਾਨ ਕਰਦੀਆਂ ਹਨ ਕਿ ਜਿਸ ਰਾਹੀਂ ਉਹ ਆਪਣੀ ਵੱਖਰੀ ਪਹਿਚਾਣ ਬਣਾ ਲੈਂਦੇ ਹਨ। ਵਿੱਦਿਅਕ ਅਦਾਰਿਆਂ ਨੂੰ ਆਪਣੇ ਵਿਦਿਆਰਥੀਆਂ ਲਈ ਹਰ ਖੇਡ ਵਿਚ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ ਤਾਂ ਜੋ ਅਸੀਂ ਭਾਰਤਵਾਸੀ ਆਪਣੇ ਦੇਸ਼ ਲਈ ਚੰਗੇ ਖਿਡਾਰੀ ਪੈਦਾ ਕਰ ਸਕੀਏ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ ਅਤੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੀ ਗੱਲ ਆਖੀ ਇਸ ਨਾਲ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹੇਗੀ।