Home ਧਾਰਮਿਕ …..ਤੇ ਜਦੋਂ ਭਾਈ ਗਰੇਵਾਲ ਸੰਗਤਾਂ ਦੇ ਵੱਡੇ ਇਕੱਠ, ਪਿਆਰ,ਸਤਿਕਾਰ, ਸ਼ਰਧਾ ਤੇ ਉਤਸ਼ਾਹ...

…..ਤੇ ਜਦੋਂ ਭਾਈ ਗਰੇਵਾਲ ਸੰਗਤਾਂ ਦੇ ਵੱਡੇ ਇਕੱਠ, ਪਿਆਰ,ਸਤਿਕਾਰ, ਸ਼ਰਧਾ ਤੇ ਉਤਸ਼ਾਹ ਦੇਖ ਭਾਵੁਕ ਹੋਏ!

52
0


ਜਗਰਾਓਂ( ਪ੍ਰਤਾਪ ਸਿੰਘ )-ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਅਸਥਾਨ ਗੁਰਦੁਆਰਾ ਗੁਰੂਸਰ ਕਾਉਕੇ ਵਿਖੇ ਨਵੇਂ ਬਣੇ ਸਥਾਨ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਸ਼ਸ਼ੋਭਿਤ ਹੋਣ ਲਈ ਜਾ ਰਹੇ ਸਨ ਤਾਂ ਬੈਡ-ਬਾਜ਼ਿਆਂ , ਗਤਕਾ ਪਾਰਟੀ ਵੱਲੋਂ ਦਿਖਾਏ ਜਾ ਰਹੇ ਕਰਤਬਾ ਤੇ ਅਸਮਾਨ ਵਿੱਚ ਉੱਡ ਰਹੇ ਜਹਾਜ਼ਾਂ ਰਾਹੀਂ ਹੋ ਰਹੀ ਫੁੱਲਾਂ ਦੀ ਵਰਖਾ ਤੇ ਜੈਕਾਰਿਆਂ ਦੀਆਂ ਗੂੰਜਾਂ ਤੇ ਸੰਗਤਾਂ ਦੇ ਵੱਡੇ ਇਕੱਠ ਨੂੰ ਦੇਖ ਕੇ ਭਾਈ ਗੁਰਚਰਨ ਸਿੰਘ ਗਰੇਵਾਲ ਫੁੱਲੇ ਨਹੀਂ ਸਨ ਸਮਾ ਰਹੇ। ਜਦੋਂ ਉਹ ਸੰਗਤਾਂ, ਮਹਾਪੁਰਸ਼ਾ ਤੇ ਅਹਿਮ ਸ਼ਖ਼ਸੀਅਤਾਂ ਦਾ ਧੰਨਵਾਦ ਕਰ ਰਹੇ ਸਨ ਤਾਂ ਉਹ ਇਸ ਅਲੋਕਿਕ ਨਜ਼ਾਰੇ ਨੂੰ ਦੇਖ ਕੇ ਖੁਸ਼ੀ ਵਿੱਚ ਖੀਵੇ ਹੋਇਆ ਦਾ ਗੱਚ ਭਰ ਆਇਆ। ਤੇ ਉਹ ਕੁਝ ਸਮਾਂ ਮਾਈਕ ਤੇ ਬੋਲ ਵੀ ਨਾ ਸਕੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਇਤਿਹਾਸਕ ਅਸਥਾਨ ਦੀ ਕਾਰ ਸੇਵਾ ਭਾਵੇਂ ਡੇਢ ਦਹਾਕੇ ਤੋਂ ਚੱਲ ਰਹੀ ਹੈ ਪਰ ਬਾਬਾ ਬਲਵਿੰਦਰ ਸਿੰਘ, ਬਾਬਾ ਨਰਿੰਦਰ ਸਿੰਘ ਲੰਗਰਾਂ ਵਾਲੇ (ਹਜੂਰ ਸਾਹਿਬ) ਮਹਾਂਪੁਰਸ਼ਾਂ ਵੱਲੋਂ ਕਾਰ ਸੇਵਾ ਸੰਭਾਲਣ ਤੇ ਇਹ ਕੁਝ ਹੀ ਸਾਲਾਂ ਵਿੱਚ ਆਲੀਸ਼ਾਨ ਅਸਥਾਨ ਬਣਕੇ ਤਿਆਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇੱਕ -ਇੱਕ ਇੱਟ ਬਾਬਾ ਜੀ ਦੀ ਦੇਖ ਰੇਖ ਹੇਠ ਲੱਗੀ ਹੈ।ਉਨ੍ਹਾਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਉਨ੍ਹਾਂ ਵੱਲੋਂ ਕਾਰ ਸੇਵਾ ਵਿੱਚ ਯੋਗਦਾਨ ਦੇਣ ਵਾਲੀਆਂ ਇਲਾਕੇ ਦੀਆਂ ਸੰਗਤਾਂ ਦਾ ਵੀ ਧੰਨਵਾਦ ਕੀਤਾ।

LEAVE A REPLY

Please enter your comment!
Please enter your name here