ਕੋਈ ਨਹੀਂ ਗਲ ਸੁੰਣਦਾ ਤੇਂ ਮੂੰਹ ਮੋੜਿਆ ਸਾਰਿਆ ਨੇ,
ਘੇਰ ਲਿਆ ਘਰ ਆਕੇ ਤੇਰਾ ਬੈਂਕਾਂ ਵਾਲਿਆਂ ਨੇ।
ਮਰ ਕੇ ਵੀ ਦੱਸ ਕਿਹਨੂੰ ਦੁੱਖ ਸੁਨਾਉੱਦਾ ਹੈ ਜੱਟਾ,
ਛੱਡਦੇ ਤੂੰ ਖੁਦ ਕਸ਼ੀਆਂ ਸਿੱਖਲੈ ਜਿਉਣਾ ੳਏ ਜੱਟਾ।
ਸਿੱਧਾ ਤੁਰਿਆ ਆਉਂਦਾ ਕੇਹੜੇ ਰਸਤੇ ਮੁੜ ਜਾਨਾ,
ਘਰਵਾਲੀ ਤੇ ਬੱਚਿਆਂ ਨੂੰ ਕਿਉਂ ਛੱਡ ਕੇ ਤੁਰ ਜਾਣਾ।
ਮਾਂ-ਪਿਓ ਬੁੱਢਾ ਰੋਂਦਾ ਤੇ ਕਰਲੋਂਦਾ ਹੈ ਜੱਟਾ,
ਛੱਡ ਦੇ ਤੂੰ ਖੁਦ ਕਸ਼ੀਆਂ ਸਿੱਖ ਲੈ ਜੀਉਣਾ ਓਏ ਜੱਟਾ।
ਲੋਕਾਂ ਦਾ ਢਿੱਡ ਭਰਦਾ ਸਿਰਤੇ ਕਰਜਾ ਚਾੜ ਗਿਆ,
ਮਸਾਂ ਬਾਪੂ ਨੇ ਬਨਿਆਂ ਤੂੰ ਤਾਂ ਆਪ ਉਜਾੜ ਗਿਆ।
ਵੇਚ ਜਮੀਨਾਂ ਪੈਂਦਾ ਕਰਜਾ ਲਾਹੁਨਾ ਏ ਜੱਟਾ,
ਛੱਡਦੇ ਤੂੰ ਖੁਦ ਕਸ਼ੀਆਂ ਸਿੱਖਲੈ ਜੀਉਣਾ ਏ ਜੱਟਾ।
ਕਰਕੇ ਨੇਕ ਕਮਾਈ ਨਾ ਕੋਈ ਮਾਇਆ ਜੋੜੀ ਦੀ,
ਉਨੀ ਖੇਤੀ ਕਰਲਾ ਜਿੰਨੀ ਘਰ ਵਿਚ ਲੋੜੀਂ ਦੀ।
ਹੋ ਤੂੰ ਬੇ ਫਿਕਰਾ ਸਿੱਖ ਲੈ ਸੌਣਾ ਏ ਜੱਟਾ,
ਛੱਡ ਦੇ ਖੁਦ ਕਸ਼ੀਆਂ ਸਿੱਖ ਲਾ ਜੀਉਣਾ ਏ ਜੱਟਾ ।
ਅੰਨ ਦਾਤਿਆਂ ਦੇ ਵਿੱਚ ਪਹਿਲਾ ਨੰਬਰ ਤੇਰਾ ਹੈ।
ਫੇਰ ਵੀ ਔਖਾ ਲੱਗਦਾ ਤੈਨੂੰ ਰੈਨ ਬਸੇਰਾ ਹੈ,
ਮੱਖਣ ਬੁੱਟਰ ਕਹਿੰਦਾ ਛੱਡ ਘਬਰਾਉਣਾ ਏ ਜੱਟਾ।
ਛੱਡ ਦੇ ਖੁਦ ਕਸ਼ੀਆਂ ਸਿੱਖ ਲਾ ਜਿਉਣਾ ਏ ਜੱਟਾ।