ਸਿਰਫ਼ ਸਿੱਖਾਂ ਨੂੰ ਹੀ ਨਹੀਂ ਹਰ ਧਰਮ ਦੇ ਲੋਕਾਂ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ:- ਭਾਈ ਗਰੇਵਾਲ
ਜਗਰਾਓਂ (ਪ੍ਰਤਾਪ ਸਿੰਘ) ਬੀਤੇ ਦਿਨੀ ਖਾਲਸਾ ਪਰਿਵਾਰ ਨੇ ਸਿੱਖ ਸੂਰਮਿਆਂ ਦੀ ਬਹਾਦਰੀ ਨੂੰ ਦਰਸਾਉਂਦੀ ਤੇ ਅਰਦਾਸ ਦੀ ਮਹੱਤਤਾ ਤੇ ਬਣੀ ਫਿਲਮ ‘ਮਸਤਾਨੇ’ ਪਰਿਵਾਰਾਂ ਸਮੇਤ ਦੇਖ ਕੇ ਆਪਣੇ ਸ਼ਾਨਾਂ ਮੱਤੇ ਇਤਿਹਾਸ ਤੇ ਮਾਣ ਮਹਿਸੂਸ ਕੀਤਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਵੀ ਵਿਸ਼ੇਸ਼ ਤੌਰ ਤੇ ਫਿਲਮ ਦੇਖਣ ਪਹੁੰਚੇ। ਇਸ ਮੌਕੇ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਯੋਧਿਆਂ ਦੀ ਬਹਾਦਰੀ ਨਾਲ ਸੰਬੰਧਿਤ ਇਤਿਹਾਸਕ ਫਿਲਮ ਸਿੱਖਾਂ ਨੂੰ ਹੀ ਨਹੀਂ ਸਗੋਂ ਸਾਰੇ ਧਰਮਾਂ ਦੇ ਲੋਕਾਂ ਨੂੰ ਦੇਖਣੀ ਚਾਹੀਦੀ ਹੈ। ਤਾਂ ਕਿ ਲੋਕਾਈ ਨੂੰ ਸਿੱਖਾਂ ਦੀ ਬਹਾਦਰੀ ਦੀ ਦਾਸਤਾਨ ਬਾਰੇ ਪਤਾ ਲੱਗ ਸਕੇ। ਕਿ ਸਿੱਖ ਕੌਮ ਕਿਸ ਤਰ੍ਹਾਂ ਆਪਣੇ ਗੁਰੂਆਂ ਦੇ ਉਪਦੇਸ਼ਾਂ ਤੇ ਅਮਲ ਕਰ ਰਹੀ ਹੈ। ਸਿੱਖਾਂ ਵੱਲੋਂ ਸੱਚੇ ਮਨ ਨਾਲ ਕੀਤੀ ਅਰਦਾਸ ਵਿੱਚ ਕਿੰਨੀ ਸ਼ਕਤੀ ਹੈ ਇਹ ਪਤਾ ਲੱਗ ਸਕੇ। ਇਸ ਮੌਕੇ ਸਿਨੇਮਾ ਪ੍ਰਬੰਧਕ ਜਗਮੋਹਨ ਸਿੰਘ ਭੰਡਾਰੀ ਨੇ ਭਾਈ ਗਰੇਵਾਲ ਨੂੰ ਜੀ ਆਇਆਂ ਨੂੰ ਆਖਦਿਆਂ ਬੁਕੇ ਭੇਟ ਕੀਤੇ। ਇਸ ਮੌਕੇ ਖਾਲਸਾ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਆਪਣੇ ਪੂਰੇ ਪਰਿਵਾਰ ਸਮੇਤ ਇਹ ਫਿਲਮ ਬੜੀ ਉਤਸ਼ਾਹ ਨਾਲ ਦੇਖੀ। ‘ਮਸਤਾਨੇ ‘ਫਿਲਮ ਦੇਖਣ ਵਾਲਿਆਂ ‘ਚ ਖਾਲਸਾ ਪਰਿਵਾਰ ਦੀ ਮੈਂਬਰ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਠੇਕੇਦਾਰ ਹਰਵਿੰਦਰ ਸਿੰਘ ਚਾਵਲਾ ,ਹਰਦੇਵ ਸਿੰਘ ਬੋਬੀ ,ਦੀਪਇੰਦਰ ਸਿੰਘ ਭੰਡਾਰੀ , ਅਮਰੀਕ ਸਿੰਘ, ਰਜਿੰਦਰ ਸਿੰਘ, ਜਤਵਿੰਦਰ ਪਾਲ ਸਿੰਘ ਜੇਪੀ, ਰਵਿੰਦਰ ਪਾਲ ਸਿੰਘ ਮੈਦ, ਜਸਕਰਨ ਸਿੰਘ ,ਅੰਮ੍ਰਿਤਪਾਲ ਸਿੰਘ ,ਗੁਰਦੀਪ ਸਿੰਘ ਦੂਆ, ਪਰਮਜੀਤ ਸਿੰਘ ਬਜਾਜ, ਜਸਪਾਲ ਸਿੰਘ ਛਾਬੜਾ, ਇਕਬਾਲ ਸਿੰਘ ਨਾਗੀ, ਜਗਦੀਪ ਸਿੰਘ ਮੋਗੇ ਵਾਲੇ, ਚਰਨਜੀਤ ਸਿੰਘ ਚੀਨੂੰ, ਅਤੇ ਕੋਆਡੀਨੇਟਰ ਪ੍ਰਤਾਪ ਸਿੰਘ ਆਦਿ ਹਾਜਰ ਸਨ।