ਜਗਰਾਉਂ, 4 ਸਿਤੰਬਰ ( ਲਿਕੇਸ਼ ਸ਼ਰਮਾਂ )-ਜਗਰਾਉਂ ਨੇੜੇ ਗੁਰਦੁਆਰਾ ਨਾਨਕਸਰ ਦੇ ਪਾਰਕ ਵਿੱਚ ਇੱਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ। ਉਥੋਂ ਪੁਲਿਸ ਵੱਲੋਂ ਔਰਤ ਅਤੇ ਬੱਚੇ ਨੂੰ ਸਿਵਲ ਹਸਪਤਾਲ ਜਗਰਾਉਂ ਪਹੁੰਚਾਇਆ ਗਿਆ ਪਰ ਉਥੋਂ ਉਨ੍ਹਾਂ ਨੂੰ ਲੁਧਿਆਣਾ ਭੇਜ ਦਿੱਤਾ ਗਿਆ। ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ। ਥਾਣਾ ਸਿਟੀ ਜਗਰਾਉਂ ਤੋਂ ਇੰਸਪੈਕਟਰ ਜਗਜੀਤ ਸਿੰਘ ਅਤੇ ਏਐਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਔਰਤ ਦੀ ਉਮਰ ਕਰੀਬ 30 ਸਾਲ ਹੈ। ਉਸਨੇ ਕਮੀਜ਼ ਅਤੇ ਘੱਗਰਾ ਪਾਇਆ ਹੋਇਆ ਹੈ ਅਤੇ ਉਸਦੇ ਨੱਕ ਅਤੇ ਕੰਨਾਂ ਵਿੱਚ ਵਾਲੀਆਂ ਪਾਈਆਂ ਹੋਈਆਂ ਹਨ। ਦੇਖਣ ਤੋਂ ਔਰਤ ਬਿਹਾਰ ਦੀ ਰਹਿਣ ਵਾਲੀ ਜਾਪਦੀ ਹੈ। ਫਿਲਹਾਲ ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਔਰਤ ਦੀ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਜਗਰਾਓਂ ਵਿਖੇ ਰਖਵਾਇਆ ਗਿਆ ਹੈ ਅਤੇ ਨਵਜੰਮਿਆ ਬੱਚਾ ਇਸ ਸਮੇਂ ਸਿਵਲ ਹਸਪਤਾਲ ਲੁਧਿਆਣਾ ਵਿਖੇ ਇਲਾਜ ਲਈ ਦਾਖਲ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਇਸ ਅਣਪਛਾਤੀ ਔਰਤ ਨੂੰ ਪਛਾਣਦਾ ਹੈ ਤਾਂ ਉਹ ਥਾਣਾ ਸਿਟੀ ਜਗਰਾਉਂ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਨਾਲ ਉਨ੍ਹਾਂ ਦੇ ਨੱਬਰ 98722-00202 ਅਤੇ ਏਐਸਆਈ ਤਰਸੇਮ ਸਿੰਘ ਦੇ ਨੰਬਰ 98722-00570 ਨਾਲ ਸੰਪਰਕ ਕਰ ਸਕਦਾ ਹੈ।