ਚੰਡੀਗੜ੍ਹ (ਬਿਊਰੋ) ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਗੈਂਗਸਟਰਾਂ ਦੀ ਸਰਗਰਮੀਆਂ ਨੂੰ ਠੱਲ ਪਾਉਣ ਲਈ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ ਜਿਸ ਦੇ ਮੁਖੀ ਪ੍ਰਮੋਦ ਬਾਨ ਹਨ। ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਵਿਚ ਤਾਇਨਾਤ ਗੁਰਪ੍ਰੀਤ ਸਿੰਘ ਭੁੱਲਰ ਦਾ ਇਕ ਹਫ਼ਤੇ ਦੇ ਅੰਦਰ ਦੀ ਤਬਾਦਲਾ ਕਰ ਦਿੱਤਾ ਗਿਆ ਹੈ। ਇੱਕ ਹਫ਼ਤੇ ਵਿੱਚ ਹੀ 4 ਮੈਂਬਰਾਂ ਵਿਚੋਂ ਇੱਕ DIG ਗੁਰਪ੍ਰੀਤ ਸਿੰਘ ਭੁੱਲਰ ਦਾ ਤਬਾਦਲਾ ਹੋ ਗਿਆ ਹੈ।ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਵਿੱਚ ਪ੍ਰਮੋਦ ਬਾਨ ਤੋਂ ਇਲਾਵਾ ਗੁਰਪ੍ਰੀਤ ਸਿੰਘ ਭੁੱਲਰ, ਗੁਰਮੀਤ ਚੌਹਾਨ, ਬਿਕਰਮਜੀਤ ਸਿੰਘ ਬਰਾੜ ਦੀ ਨਿਯੁਕਤੀ AGTF ਵਿੱਚ ਕੀਤੀ ਗਈ ਸੀ।ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਨੇ ਸ਼ੁੱਕਰਵਾਰ ਨੂੰ ਪ੍ਰਸ਼ਾਸਨਿਕ ਆਧਾਰ ‘ਤੇ 17 ਆਈਪੀਐਸ ਅਧਿਕਾਰੀਆਂ ਅਤੇ ਇੱਕ ਪੀਪੀਐਸ ਅਧਿਕਾਰੀ ਦੀਆਂ ਤਾਇਨਾਤੀਆਂ/ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਹਨ। ਜਿਸ ਵਿੱਚ ਡੀਆਈਜੀ ਗੁਰਪ੍ਰੀਤ ਦਾ ਤਬਾਦਲਾ ਰੋਪੜ ਵਿਖੇ ਕਰ ਦਿੱਤਾ ਗਿਆ ਹੈ।ਜਿਨ੍ਹਾਂ ਨੂੰ ਆਈਪੀਐਸ ਅਰੁਣ ਕੁਮਾਰ ਮਿੱਤਲ ਦੀ ਥਾਂ ਉਤੇ ਲਗਾਇਆ ਗਿਆ ਹੈ।