ਮੋਗਾ(ਮੁਕੇਸ ਕੁਮਾਰ) ਭਾਜਪਾ ਲੀਗਲ ਸੈੱਲ ਦੀ ਮੀਟਿੰਗ ਜ਼ਿਲ੍ਹਾ ਕਨਵੀਨਰ ਐਡਵੋਕੇਟ ਪ੍ਰਦੀਪ ਭਾਰਤੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਲੀਗਲ ਸੈੱਲ ਨੇ ਭਾਜਪਾ ਲਈ ਫਰੀਦਕੋਟ ਸੀਟ ਜਿੱਤਣ ਲਈ ਸਖ਼ਤ ਮਿਹਨਤ ਕਰਨ ’ਤੇ ਜ਼ੋਰ ਦਿੱਤਾ। ਜ਼ਿਲ੍ਹਾ ਕਨਵੀਨਰ ਐਡਵੋਕੇਟ ਪ੍ਰਦੀਪ ਭਾਰਤੀ ਨੇ ਕਿਹਾ ਕਿ ਲੀਗਲ ਸੈੱਲ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੇਗਾ ਅਤੇ ਲੋੜ ਪੈਣ ’ਤੇ ਹਰ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਵੀ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਆਉਣ ਵਾਲੀ ਸਰਕਾਰ ਯਕੀਨੀ ਤੌਰ ’ਤੇ ਭਾਜਪਾ ਦੀ ਹੀ ਬਣੇਗੀ ਤਾਂ ਸਾਨੂੰ ਆਪਣੇ ਇਲਾਕੇ ਅਤੇ ਸੂਬੇ ਦੇ ਵਿਕਾਸ ਲਈ ਭਾਜਪਾ ਦੇ ਉਮੀਦਵਾਰਾਂ ਨੂੰ ਹੀ ਚੁਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਅਜਿਹੇ ਲੋਕਾਂ ਨੂੰ ਮੈਦਾਨ ਵਿੱਚ ਉਤਾਰਦੀਆਂ ਹਨ ਜੋ ਹੋਰਨਾਂ ਖੇਤਰਾਂ ਵਿੱਚ ਮਾਹਿਰ ਹੁੰਦੇ ਹਨ ਅਤੇ ਜਨਤਾ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਂਦੀ ਹੈ, ਪਰ ਉਹ ਜਨਤਾ ਨਾਲ ਕੀਤੇ ਵਾਅਦਿਆਂ ’ਤੇ ਪੂਰਾ ਨਹੀਂ ਉਤਰਦੀਆਂ। ਕਿਉਂਕਿ ਉਨ੍ਹਾਂ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।ਇਸੇ ਤਰ੍ਹਾਂ ਦੀ ਸਥਿਤੀ ’ਤੇ ਚਰਚਾ ਕਰਦਿਆਂ ਅਤੇ ਮਾਹੌਲ ਨੂੰ ਦੇਖਦੇ ਹੋਏ ਭਾਜਪਾ ਲੀਗਲ ਸੈੱਲ ਨੇ ਮੀਟਿੰਗ ਦੌਰਾਨ ਪਾਰਟੀ ਹਾਈਕਮਾਂਡ ਤੋਂ ਮੰਗ ਕੀਤੀ ਕਿ ਇਨ੍ਹੀਂ ਦਿਨੀਂ ਸੂਬੇ ਦੇ ਮਸ਼ਹੂਰ ਚਿਹਰੇ ਅਤੇ ਗਾਇਕ ਸਾਗਰ ਦੀ ਵਹਟੀ (ਸ਼ਰਨਜੀਤ ਸ਼ੰਮੀ) ਨੂੰ ਫਰੀਦਕੋਟ ਸੀਟ ਤੋਂ ਚੋਣ ਮੈਦਾਨ ’ਚ ਉਤਾਰਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਫਰੀਦਕੋਟ ਸੀਟ ਜਿੱਤਣਾ ਚਾਹੁੰਦੀ ਹੈ ਤਾਂ ਉਹ ਫਰੀਦਕੋਟ ਤੋਂ ਮਸ਼ਹੂਰ ਪਰ ਸਾਧਾਰਨ ਪਰਿਵਾਰ ਦੇ ਮੈਂਬਰ ਸ਼ਰਨਜੀਤ ਸ਼ੰਮੀ (ਸਾਗਰ ਦੀ ਵਹੁਟੀ) ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ। ਇਸ ਮੌਕੇ ਲੀਗਲ ਸੈੱਲ ਦੇ ਕੋ-ਕਨਵੀਨਰ ਐਡਵੋਕੇਟ ਯੱਗਿਆ ਦੱਤ ਗੋਇਲ, ਐਡਵੋਕੇਟ ਵਰਿੰਦਰ ਗਰਗ, ਗੋਪਾਲ ਕ੍ਰਿਸ਼ਨ ਬਾਂਸਲ, ਰਾਹੁਲ ਕਾਂਸਲ, ਚਿਤੁਲ ਗਰਗ, ਮੋਹਿਤ ਕੰਬੋਜ, ਜਗਤ ਸਿੰਗਲਾ ਸੁਰਿੰਦਰ ਕਿਰਾੜ ਆਦਿ ਹਾਜ਼ਰ ਸਨ।
