Home Uncategorized ਗੈਂਗਸਟਰ ਮੂਵੀ ਬੈਂਸ ਗ੍ਰਿਫ਼ਤਾਰ, ਛੱਤ ਤੋਂ ਮਾਰੀ ਸੀ ਛਾਲ ਤੇ ਟੁੱਟ ਗਈ...

ਗੈਂਗਸਟਰ ਮੂਵੀ ਬੈਂਸ ਗ੍ਰਿਫ਼ਤਾਰ, ਛੱਤ ਤੋਂ ਮਾਰੀ ਸੀ ਛਾਲ ਤੇ ਟੁੱਟ ਗਈ ਲੱਤ, ਪੁਲਿਸ ਦੀ ਵੱਡੀ ਕਾਰਵਾਈ

44
0


ਲੁਧਿਆਣਾ (ਰਾਜੇਸ ਜੈਨ) ਵਿਜੇ ਨਗਰ ‘ਚ ਗੋਰੀ ਸਰਕਾਰ ਦਰਗਾਹ ਨੇੜੇ ਗੈਂਗਸਟਰਾਂ ਨੇ ਇਕ-ਦੂਜੇ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਮਾਮਲੇ ਵਿੱਚ ਸੀਆਈਏ ਨੇ ਗੈਂਗਸਟਰ ਮੂਵੀ ਬੈਂਸ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੀ ਛਾਪੇਮਾਰੀ ਦੌਰਾਨ ਮੂਵੀ ਬੈਂਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ।ਇਸ ਕਾਰਨ ਉਸ ਦੀ ਲੱਤ ਟੁੱਟ ਗਈ। ਪੁਲਿਸ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਈ। ਜਾਣਕਾਰੀ ਮੁਤਾਬਕ ਘਟਨਾ ਵਾਲੀ ਰਾਤ ਮੂਵੀ ਤੇ ਮੁਕੁਲ ਦੋਵਾਂ ਨੇ ਇਕੱਠੇ ਸ਼ਰਾਬ ਪੀਤੀ ਸੀ। ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ।ਭੱਜਣ ਦੀ ਕੀਤੀ ਕੋਸ਼ਿਸ਼

ਇਸ ਦੌਰਾਨ ਦੋਵਾਂ ਵਿਚਾਲੇ ਗੋਲੀਬਾਰੀ ਹੋਈ। ਪੁਲਿਸ ਦੇਰ ਰਾਤ ਤੱਕ ਮੂਵੀ ਦੇ ਬਾਕੀ ਸਾਥੀਆਂ ਦੀ ਭਾਲ ਕਰਦੀ ਰਹੀ। ਜਦੋਂ ਪੁਲਿਸ ਮੂਵੀ ਨੂੰ ਗ੍ਰਿਫਤਾਰ ਕਰਨ ਗਈ ਤਾਂ ਉਸਨੇ ਛੱਤ ਤੋਂ ਛਾਲ ਮਾਰ ਦਿੱਤੀ ਅਤੇ ਉਸਦੀ ਲੱਤ ਟੁੱਟ ਗਈ। ਪੁਲਿਸ ਇਸ ਮਾਮਲੇ ‘ਚ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ।

LEAVE A REPLY

Please enter your comment!
Please enter your name here