ਅੰਮ੍ਰਿਤਸਰ 26 ਅਪ੍ਰੈਲ (ਰਾਜੇਸ਼ ਜੈਨ – ਭਗਵਾਨ ਭੰਗੂ) : ਸਹਾਇਕ ਰਿਟਰਨਿੰਗ ਅਫਸਰ-ਕਮ-ਵਧੀਕ ਕਮਿਸਨਰ, ਨਗਰ ਨਿਗਮ, ਅੰਮ੍ਰਿਤਸਰ ਸੁਰਿੰਦਰ ਸਿੰਘ ਅਤੇ ਏ.ਸੀ.ਪੀ ਦੱਖਣੀ ਮਨਿੰਦਰਪਾਲ ਸਿੰਘ ਵੱਲੋਂ ਹਲਕਾ 019 ਅੰਮ੍ਰਿਤਸਰ ਦੱਖਣੀ ਦਾ ਸਟਰਾਂਗ ਰੂਮ ਅਤੇ ਵੈਨਿਊ ਸਥਾਨ ਸਰੂਪ ਰਾਣੀ ਗੋਰਮਿੰਟ ਕਾਲਜ ਅੰਮ੍ਰਿਤਸਰ ਦਾ ਮੁਆਇਨਾ ਕੀਤਾ ਗਿਆ ਅਤੇ ਤਸੱਲੀ ਪ੍ਰਗਟ ਕੀਤੀ ਗਈ ਕਿ ਉਕਤ ਸਥਾਨ ਵਿਖੇ ਕੀਤੇ ਗਏ ਪ੍ਰਬੰਧ ਚੋਣ ਕਮਿਸਨ ਅਤੇ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸਨਰ, ਅੰਮ੍ਰਿਤਸਰ ਦੀਆਂ ਹਦਾਇਤ ਅਨੁਸਾਰ ਸਹੀ ਹਨ।ਵਧੀਕ ਕਮਿਸਨਰ ਵੱਲੋਂ ਇਸ ਮੌਕੇ ਨਿਯੁਕਤ ਕੀਤੇ ਗਏ ਸਟਾਫ ਨੂੰ ਸਾਫ ਹਦਾਇਤਾਂ ਕੀਤੀਆਂ ਕਿ ਅਗਾਮੀ ਲੋਕ ਸਭਾ ਚੋਣਾਂ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਕਿਸੇ ਤਰ੍ਹਾਂ ਦੀ ਕੋਈ ਮੁਸਕਿਲ ਨਹੀਂ ਆਉਣੀ ਚਾਹੀਦੀ ਅਤੇ ਬਾਹਰੋਂ ਆ ਰਹੀਆਂ ਪੋਲਿੰਗ ਪਾਰਟੀਆਂ ਨੂੰ ਹਰ ਤਰ੍ਹਾ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ। ਇਸ ਮੌਕੇ ਏ.ਸੀ.ਪੀ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਚੋਣਾਂ ਦੇ ਕੰਮ ਨੂੰ ਸਾਂਤੀਪੂਰਵਕ ਨੇਪਰੇ ਚਾੜਿਆ ਜਾਵੇਗਾ ਅਤੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸਕਿਲ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਇਲੈਕਸਨ ਇੰਚਾਰਜ ਸੰਜੀਵ ਕਾਲੀਆ, ਇਲੈਕਸਨ ਕਾਨੂੰਨਗੋ ਰਾਜਵਿੰਦਰ ਸਿੰਘ, ਸੁਪਰਡੰਟ ਦਵਿੰਦਰ ਸਿੰਘ ਬੱਬਰ, ਐਸ.ਐਚ.ਓ ਥਾਣਾ ਡਵੀਜਨ-ਸੀ ਸਮਿੰਦਰਜੀਤ ਸਿੰਘ, ਐਸ.ਐਚ.ਓ ਸੁਖਬੀਰ ਸਿੰਘ, ਐਸ.ਐਚ.ਓ ਥਾਣਾ ਸੁਲਤਾਨਵਿੰਡ ਜਸਬੀਰ ਸਿੰਘ ਹਾਜਰ ਸਨ।