Home Punjab ਢਿਲੋੰ ਦੀ ਜਿੱਤ ਲਈ ਦਿਨ-ਰਾਤ ਮਿਹਨਤ ਕਰੇਗੀ ਸਮੂਚੀ ਲੀਡਰਸ਼ਿਪ – ਕਲੇਰ, ਗਰੇਵਾਲ,...

ਢਿਲੋੰ ਦੀ ਜਿੱਤ ਲਈ ਦਿਨ-ਰਾਤ ਮਿਹਨਤ ਕਰੇਗੀ ਸਮੂਚੀ ਲੀਡਰਸ਼ਿਪ – ਕਲੇਰ, ਗਰੇਵਾਲ, ਮੱਲਾ

29
0


“6 ਮਈ ਤੋਂ ਹਲਕਾ ਜਗਰਾਉਂ ਦੇ ਵੱਖ-ਵੱਖ ਪਿੰਡਾ ਦਾ ਦੌਰਾ ਕਰਨਗੇ
ਰਣਜੀਤ ਢਿੱਲੋਂ”
ਜਗਰਾਉਂ, 30 ਅਪ੍ਰੈਲ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐੱਸ.ਆਰ.ਕਲੇਰ ਨੇ ਸਰਕਲ ਪ੍ਰਧਾਨਾਂ ਨਾਲ ਮੀਟਿੰਗ ਕੀਤੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਨੂੰ ਤਰਤੀਬ ਦੇਣ ਲਈ ਯੋਜਨਾਬੰਧੀ ਤਿਆਰ ਕੀਤੀ।ਇਸ ਮੌਕੇ ਐੱਸ ਆਰ ਕਲੇਰ ਨੇ ਦੱਸਿਆ ਕਿ 6 ਮਈ ਨੂੰ ਸਰਕਲ ਗਿੱਦੜਵਿੰਡੀ , 11 ਮਈ ਨੂੰ ਸਰਕਲ ਮਲਕ, 16 ਮਈ ਨੂੰ ਸਰਕਲ ਕਾਉਂਕੇ ਤੇ ਗਾਲਿਬ, 20 ਮਈ ਨੂੰ ਸਰਕਲ ਮੱਲਾ ਤੇ ਹਠੂਰ ਅਤੇ 23 ਮਈ ਨੂੰ ਜਗਰਾਉਂ ਸ਼ਹਿਰ ਤੇ ਸਰਕਲ ਦੇ ਪਿੰਡਾ ਦਾ ਦੌਰਾ ਕੀਤਾ ਜਾਵੇਗਾ ਅਤੇ ਇਸ ਪ੍ਰੋਗਰਾਮ ਤੋਂ ਬਾਅਦ ਇਕ ਵੱਡਾ ਰੋਡ ਸ਼ੋਅ ਵੀ ਕੀਤਾ ਜਾਵੇਗਾ ਜਿਸ ਸਬੰਧੀ ਪਿੰਡਾ ਵਿੱਚ ਵੱਡੇ ਇਕੱਠ ਕਰਨ ਲਈ ਡਿਊਟੀਆ ਲਗਾਇਆ ਗਈਆਂ।ਇਸ ਮੌਕੇ ਜਿਲਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲਾ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਸਰਕਲ ਪ੍ਰਧਾਨ ਮਲਕੀਤ ਸਿੰਘ ਹਠੂਰ, ਸਰਕਲ ਪ੍ਰਧਾਨ ਸਿਵਰਾਜ ਸਿੰਘ ਸਰਪੰਚ, ਸਰਕਲ ਪ੍ਰਧਾਨ ਸੁਖਦੇਵ ਸਿੰਘ ਗਿੱਦੜਵਿੰਡੀ, ਸਰਕਲ ਪ੍ਰਧਾਨ ਸਰਪ੍ਰੀਤ ਸਿੰਘ ਕਾਉਂਕੇ, ਸਰਕਲ ਪ੍ਰਧਾਨ ਤਜਿੰਦਰ ਸਿੰਘ ਪਰਜੀਆ, ਸਰਕਲ ਪ੍ਰਧਾਨ ਇਸ਼ਟਪ੍ਰੀਤ ਸਿੰਘ ਜਗਰਾਉਂ ਹਾਜ਼ਰ ਸਨ।

LEAVE A REPLY

Please enter your comment!
Please enter your name here