Home Punjab ਸਾਰੇ ਮੁਲਾਜ਼ਿਮ ਆਪਣੀ ਇਲੈਕਸ਼ਨ ਡਿਊਟੀ ਨੁੰ ਦੇਸ਼ ਭਗਤੀ ਦੇ ਜਜਬੇ ਨਾਲ ਕਰਣ-ਐਸ...

ਸਾਰੇ ਮੁਲਾਜ਼ਿਮ ਆਪਣੀ ਇਲੈਕਸ਼ਨ ਡਿਊਟੀ ਨੁੰ ਦੇਸ਼ ਭਗਤੀ ਦੇ ਜਜਬੇ ਨਾਲ ਕਰਣ-ਐਸ ਡੀ ਐਮ ਕੋਹਲ਼ੀ

27
0


ਜਗਰਾਉਂ, 5 ਮਈ ( ਰੋਹਿਤ ਗੋਇਲ, ਅਸ਼ਵਨੀ )-ਲੋਕ ਸਭਾ ਚੋਣਾਂ 2024 ਦੇ ਸੰਬੰਧ ਵਿੱਚ ਜਗਰਾਉਂ ਪ੍ਰਸ਼ਾਸ਼ਨ ਵੱਲੋਂ ਐਸ ਡੀ ਐਮ ਗੁਰਬੀਰ ਸਿੰਘ ਕੋਹਲ਼ੀ ਦੀ ਅਗਵਾਈ ਹੇਠ ਪਹਿਲੀ ਚੋਣ ਰਿਹਰਸਲ ਲਾਜਪਤ ਰਾਏ ਡੀ ਏ ਵੀ ਕਾਲੇਜ ਜਗਰਾਉਂ ਵਿੱਚ ਕਰਵਾਈ ਗਈ। ਇਸ ਸੰਬੰਧੀ ਵੱਖ ਵੱਖ ਸ਼ਹਿਰਾਂ ਚੋਂ ਆਏ ਚੋਣ ਅਮਲੇ ਨੁੰ ਮਾਸਟਰ ਟ੍ਰੇਨਰਸ ਵੱਲੋਂ ਈ ਵੀ ਐਮ ਮਸ਼ੀਨਾਂ ਦੀ ਪ੍ਰੈਕਟੀਕਲ ਰੂਪ ਵਿੱਚ ਜਾਣਕਾਰੀ ਦਿੱਤੀ ਗਈ। ਇਸ ਮੌਕੇ ਟਰੇਨਿੰਗ ਦੌਰਾਨ ਐਸ ਡੀ ਐਮ ਗੁਰਬੀਰ ਕੋਹਲ਼ੀ ਨੇ ਸਾਰੇ ਮੁਲਾਜਮਾ ਨੁੰ ਖੁਸ਼ੀ ਖੁਸ਼ੀ ਆਪਣੀ ਡਿਊਟੀ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਚੋਣਾਂ ਦੇਸ਼ ਵਿਚ ਇਕ ਉਤਸਵ ਵਜੋਂ ਹੁੰਦੀਆਂ ਹਨ। ਜਿਥੇ ਅਮਲੇ ਦੀ ਜਿੰਮੇਵਾਰੀ ਬਹੁਤ ਵਧ ਜਾਂਦੀ ਹੈ ਕਿਉਂਕਿ ਨਿਰਪੱਖ ਚੋਣਾਂ ਕਰਵਾਉਣਾ ਹੀ ਮੁੱਖ ਮੰਤਵ ਹੁੰਦਾ ਹੈ। ਇਸ ਲਈ ਚੋਣਾਂ ਦੀ ਡਿਊਟੀ ਨੂੰ ਸਿਰਫ ਇਕ ਡਿਊਟੀ ਵਾਂਗ ਨਹੀਂ ਬਲਕਿ ਦੇਸ਼ ਭਗਤੀ ਵਜੋਂ ਲੈਣਾ ਚਾਹੀਦਾ ਹੈ। ਇਨ੍ਹਾਂ ਚੋਣਾਂ ਉਪਰੰਤ ਦੇਸ਼ ਦੀ ਵਾਦਡੋਰ ਕਿਹੜੇ ਹੱਥ ਸੌਂਪੀ ਜਾਏਗੀ ਇਹ ਸਪਸ਼ਟ ਹੁੰਦਾ ਹੈ। ਇਸ ਲਈ ਸਾਰੇ ਕਰਮਚਾਰੀ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਬਿਨਾਂ ਕਿਸੇ ਡਰ ਜਾਂ ਜਬਾਅ ਦੇ ਨਿਭਾਉਣ। ਇਸ ਮੌਕੇ ਉਹਨਾਂ ਨੇ ਸਾਰਿਆਂ ਕਮਰਿਆ ਵਿੱਚ ਖੁੱਦ ਜਾ ਕੇ ਟਰੇਨਿੰਗ ਦਾ ਜਾਇਜਾ ਲਿਆ। ਇਸ ਮੌਕੇ ਉਹਨਾਂ ਨਾਲ ਤਹਿਸੀਲਦਾਰ ਸੁਖਚਰਨ ਸਿੰਘ, ਨਾਇਬ ਤਹਿਸੀਲਦਾਰ ਸੁਰਿੰਦਰ ਪੱਬੀ, ਇਲੈਕਸ਼ਨ ਸੈੱਲ ਇੰਚਾਰਜ ਸਖਵਿੰਦਰ ਗਰੇਵਾਲ, ਰੀਡਰ ਸੁਖਦੇਵ ਸ਼ੇਰਪੁਰੀ, ਐਸ ਡੀ ਓ ਹਰਿੰਦਰ ਸਿੰਘ, ਕੈਪਟਨ ਨਰੇਸ਼ ਵਰਮਾ, ਸੰਨੀ ਅਰੋੜਾ, ਜਤਿੰਦਰ ਸਿੰਘ,ਗੁਰਦੀਪ ਸਿੰਘ,ਦੀਪਕ ਸ਼ਰਮਾ,ਮੈਡਮ ਸੋਮਾ, ਵਿਜੇ ਕੁਮਾਰ, ਅਤੇ ਹੋਰ ਮਹਿਕਮਿਆ ਦੇ ਮੁਲਾਜ਼ਿਮ ਹਾਜ਼ਿਰ ਸਨ।

LEAVE A REPLY

Please enter your comment!
Please enter your name here