ਜਗਰਾਉਂ, 10 ਮਈ ( ਰਾਜੇਸ਼ ਜੈਨ)-ਗੁਰੂ ਨਾਨਕ ਪਬਲਿਕ ਸਕੂਲ ਮਾਡਲ ਟਾਊਨ ਲੁਧਿਆਣਾ ਵਿਖੇ ਜੋਨਲ ਅਥਲੈਟਿਕ ਮੀਟ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਸਕੂਲਾਂ ਨੇ ਭਾਗ ਲਿਆ। ਮਹਾਪ੍ਰਗਯ ਸਕੂਲ ਜਗਰਾਉਂ ਦੇ 11 ਲੜਕਿਆਂ ਅਤੇ 25 ਲੜਕੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਮੈਡਲ ਪ੍ਰਾਪਤ ਕਰੇ। ਅੰਡਰ 14 ਵਿੱਚ 100 ,200, 400, 600 ਮੀਟਰ ਦੌੜ ਵਿੱਚ ਵਿਦਿਆਰਥੀਆਂ ਦੁਬਾਰਾ ਭਾਗ ਲਿਆ ਗਿਆ, ਇਸ ਤੋਂ ਇਲਾਵਾ 80 ਮੀਟਰ ਹਰਡਲ ਰੇਸ, 100 ਮੀਟਰ ਰਿਲੇਅ ਰੇਸ , ਲੰਬੀ ਛਾਲ , ਉੱਚੀ ਛਾਲ, ਗੋਲਾ ਸਿੱਟਣਾ, ਡਿਸਕਸ ਥਰੋ ਆਦਿ ਵਿੱਚ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ ਪ੍ਰਾਪਤ ਕੀਤੇ ਗਏ । ਅੰਡਰ 17 ਵਿੱਚ 100,200,400, 800, 1000, 1500 ,3000 ਮੀਟਰ ਦੌੜ ਵਿੱਚ ਵਿਦਿਆਰਥੀਆਂ ਦੁਆਰਾ ਭਾਗ ਲੈ ਕੇ ਪਹਿਲਾ ਦੂਜਾ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ, 110, 400 ਮੀਟਰ ਹਰਡਲ ਰੇਸ, ਪੰਜ ਕਿਲੋਮੀਟਰ ਤੁਰਨਾ ,100, 400 ਮੀਟਰ ਰਿਲੇਅ ਰੇਸ ,ਲੰਬੀ ਛਾਲ, ਉੱਚੀ ਛਾਲ ,ਟਰਿਪਲ ਜੰਪ, ਸ਼ਾਰਟ ਪੁੱਟ, ਡਿਸਕਸ ਥਰੋ, ਜੈਵਲਿਨ ਥਰੋ, ਹੈਮਰ ਥਰੋ ਆਦਿ ਵਿੱਚ ਵਿਦਿਆਰਥੀਆਂ ਦੁਆਰਾ ਭਾਗ ਲਿਆ ਅਤੇ ਪਹਿਲਾ ਦੂਜਾ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ । ਅੰਡਰ 19 ਵਿਚ 100, 200 ,400 ,800,1500 ਮੀਟਰ ਦੌੜ ,110 , 400 ਮੀਟਰ ਹਾਰਡਲ, ਪੰਜ ਕਿਲੋਮੀਟਰ ਤੁਰਨਾ ,100 ,400 ਮੀਟਰ ਰਿਲੇਅ ਰੇਸ ,ਉੱਚੀ ਛਾਲ ,ਲੰਬੀ ਛਾਲ, ਟਰਿਪਲ ਜੰਪ, ਸ਼ਾਰਟਪੁੱਟ ,ਡਿਸਕਸ ਥਰੋ ,ਜੈਵਲਿਨ ਥਰੋ, ਹੈਮਰ ਥਰੋ ਆਦਿ ਵਿੱਚ ਵਿਦਿਆਰਥੀਆਂ ਦੁਆਰਾ ਭਾਗ ਲੈ ਕੇ ਪਹਿਲਾਂ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਪ੍ਰਭਜੀਤ ਕੌਰ ਵਰਮਾ ਵੱਲੋਂ ਬੱਚਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਇਸ ਖੁਸ਼ੀ ਦੇ ਮੌਕੇ ਤੇ ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ ਨੇ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਉਤਸਾਹਿਤ ਕਰਦਿਆਂ ਕਿਹਾ ਕਿ ਬੱਚਿਆਂ ਦੇ ਸਰੀਰਕ ਵਿਕਾਸ ਦੇ ਨਾਲ ਮਾਨਸਿਕ ਵਿਕਾਸ ਵੀ ਹੁੰਦਾ ਹੈ ਇਸ ਮੌਕੇ ਮੈਨੇਜਰ ਮਨਜੀਤ ਇੰਦਰ ਸਿੰਘ ,ਕੁਆਰਡੀਨੇਟਰ ਮੈਡਮ ਸੁਰਿੰਦਰ ਕੌਰ ,ਸਰੀਰਕ ਸਿੱਖਿਆ ਦੇ ਅਧਿਆਪਕ ਪ੍ਰੀਤ ਇੰਦਰ ਸਿੰਘ ,ਬਲਜੀਤ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ।