Home ਖੇਤੀਬਾੜੀ ਸੂਬਾ ਪੱਧਰੀ ਕਿਸਾਨ ਮਹਾਂ ਪੰਚਾਇਤ ਚ ਕਿਰਤੀ ਕਿਸਾਨ ਯੂਨੀਅਨ ਵਲੋਂ ਵੱਡੇ ਪੱਧਰ...

ਸੂਬਾ ਪੱਧਰੀ ਕਿਸਾਨ ਮਹਾਂ ਪੰਚਾਇਤ ਚ ਕਿਰਤੀ ਕਿਸਾਨ ਯੂਨੀਅਨ ਵਲੋਂ ਵੱਡੇ ਪੱਧਰ ਤੇ ਸ਼ਾਮਲ ਹੋਣ ਦਾ ਫ਼ੈਸਲਾ

43
0


ਜਗਰਾਉਂ, 10 ਮਈ ( ਜਗਰੂਪ ਸੋਹੀ, ਅਸ਼ਵਨੀ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਵਿੱਚ ਐਸ ਕੇ ਐਮ ਪੰਜਾਬ ਦੇ ਸੱਦੇ ਤੇ ਜਗਰਾਉਂ ਦੀ ਨਵੀਂ ਦਾਣਾ ਮੰਡੀ ਵਿੱਚ ਹੋ ਰਹੀ ਸੂਬਾ ਪੱਧਰੀ ਕਿਸਾਨ ਮਹਾਂ ਪੰਚਾਇਤ ਵਿੱਚ ਪੂਰੀ ਤਾਕਤ ਨਾਲ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਗਿਆ। 
ਜੱਥੇਬੰਦੀ ਦੇ ਸੂਬਾ ਪਰਧਾਨ ਹਰਦੇਵ ਸਿੰਘ ਸੰਧੂ ਨੇ ਮੀਟਿੰਗ ਉਪਰੰਤ ਪਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਵਿੱਚ ਅੱਜ ਦੇ ਰਾਜਨੀਤਕ ਮਾਹੌਲ ਸੰਬੰਧੀ ਗੰਭੀਰਤਾ ਨਾਲ ਚਰਚਾ ਕੀਤੀ ਗਈ। ਵੈਸੇ ਤਾਂ ਚੋਣਾਂ ਲੜ ਰਹੀਆਂ ਪਾਰਟੀਆਂ ਪਿਛਲੇ ਲੰਬੇ ਸਮੇਂ ਤੋਂ ਲੋਕ ਮੁੱਦੇ ਵਿਸਾਰ ਚੁੱਕੀਆਂ ਹਨ, ਪਹਿਲਾਂ ਪਹਿਲਾਂ ਵੋਟਾਂ ਮੰਗਣ ਸਮੇਂ ਲੋਕਾਂ ਦੇ ਮੁੱਦੇ ਉਠਾਏ ਜਾਂਦੇ ਸਨ ਜੋ ਲਾਰੇ ਸਾਬਤ ਹੁੰਦੇ ਸਨ। ਚੋਣ ਪਰਚਾਰ ਵਿੱਚ ਨਿਘਾਰ ਹੁੰਦਾ ਹੋਇਆ ਇਸ ਹੱਦ ਤੱਕ ਗਿਰ ਗਿਆ ਹੈ ਕਿ ਗੱਲ ਚਿੱਕੜ ਉਛਾਲੀ ਤੱਕ ਪਹੁੰਚ ਗਈ ਹੈ। ਇੱਕ ਵਾਰੀ ਅਸੀਂ ਵਿਛੋੜਾ ਦੇ ਚੁੱਕੇ ਉੁਸ ਬਣੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਹੁਰਾਂ ਨੂੰ ਇੱਕ ਮੀਟਿੰਗ ਵਿੱਚ ਯਾਦ ਕਰਵਾਇਆ ਕਿ ਉਹ ਨਰਮੇ ਦਾ ਰੇਟ ਇੱਕ ਹਜ਼ਾਰ ਰੁਪਏ ਮੰਗਦੇ ਰਹੇ ਹਨ, ਹੁਣ ਦੋ ਸੌ ਸੱਠ ਰੁਪਏ ਵਿਕਦਾ ਹੈ ਕਿਉਂ ? ਤਾਂ ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅੱਗੇ ਤੋਂ ਮੰਗ ਨਹੀਂ ਕਰਨਗੇ। ਉਸ ਸਮੇਂ ਇੱਕ ਨਾਅਰਾ ਚਲਦਾ ਹੁੰਦਾ ਸੀ ਕਿ ਉੱਪਰ ਵੀ ਜੱਟ ਥੱਲੇ ਵੀ ਜੱਟ ਨਰਮਾ ਵਿਕਦਾ ਦੋ ਸੌ ਸੱਠ। 
ਭਾਵੇਂ ਦਿੱਲੀ ਕਤਲੇਆਮ ਸਮੇਂ ਹੋਏ ਕਤਲੇਆਮ ਸਮੇਤ ਵੱਖ ਵੱਖ ਰੰਗਾਂ ਦੀਆਂ ਸਰਕਾਰਾਂ ਨੇ ਲੋਕ ਵਿਰੋਧੀ ਨੀਤੀਆਂ ਲਾਗੂ ਕੀਤੀਆਂ, 1991ਵਿੱਚ ਨਵੀਂ ਆਰਥਿਕ ਨੀਤੀ ਦੇ ਨਾਮ ਹੇਠਾਂ ਲਾਗੂ ਕੀਤੀ ਨਿੱਜੀਕਰਨ ਉਦਾਰੀਕਰਨ, ਸੰਸਾਰੀਕਰਨ ਦੀ ਨੀਤੀ ਨੂੰ ਬਾਅਦ ਵਿੱਚ ਆਉਣ ਵਾਲੀਆਂ ਸਰਕਾਰਾਂ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਅੱਗੇ ਵਧਕੇ ਲਾਗੂ ਕਰਦੀਆਂ ਆ ਰਹੀਆਂ ਹਨ, ਭਾਜਪਾ ਸਰਕਾਰਾਂ ਤੋਂ ਜਿਹੜੇ ਥੋੜੇ ਬਹੁਤੇ ਜਮਹੂਰੀ ਹੱਕ ਸਨ ਨੂੰ ਵੀ ਕੁਚਲਦੀ ਆ ਰਹੀ ਹੈ। ਦੇਸ਼ ਦਾ ਸੰਵਿਧਾਨ ਹੀ ਖਤਰੇ ਵਿੱਚ ਹੈ। ਐਸ ਕੇ ਐਮ ਨੂੰ ਮਜਬੂਰਨ ਭਾਜਪਾ ਨੂੰ ਸਬਕ ਸਿਖਾਉਣ ਦਾ ਫ਼ੈਸਲਾ ਲੈਣਾ ਪਿਆ ਹੈ। ਹੁਣ
21 ਮਈ ਦੀ ਕਿਸਾਨ ਮਹਾਂ ਪੰਚਾਇਤ ਇਸੇ ਦਿਸ਼ਾ ਵਿੱਚ ਅਗਲਾ ਕਦਮ ਹੈ। ਮੀਟਿੰਗ ਵਿੱਚ ਮੀਤ ਪ੍ਰਧਾਨ ਰਘਬੀਰ ਸਿੰਘ ਮਹਿਰਾਮ, ਜਨਰਲ ਸਕੱਤਰ ਰਛਪਾਲ ਸਿੰਘ, ਵਿੱਤ ਸਕੱਤਰ ਧਨਵੰਤ ਸਿੰਘ ਖਤਰਾਏ ਕਲਾਂ, ਬਲਵਿੰਦਰ ਸਿੰਘ ਬਾਜਵਾ, ਕਰਮਜੀਤ ਸਿੰਘ ਕਾਉਂਕੇ ਕਲਾਂ ਅਤੇ ਗੁਰਦਾਸ ਸਿੰਘ ਸਮੇਤ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here