ਮੰਗਾਂ ਨਾ ਮੰਨਣ ਦੀ ਸੂਰਤ ਚ ਬੀ ਜੇ ਪੀ ਵਾਂਗ ਪਿੰਡਾਂ ਚ ਆਮ ਆਦਮੀ ਦੇ ਬੂਥ ਵੀ ਨਹੀ ਲੱਗਣ ਦਿਆਂਗੇ- ਧਨੇਰ
ਜਗਰਾਉਂ, 10 ਮਈ ( ਲਿਕੇਸ਼ ਸ਼ਰਮਾਂ, ਜਗਰੂਪ ਸੋਹੀ)-ਮੁੱਖ ਮੰਤਰੀ ਪੰਜਾਬ ਦੀ ਆਮਦ ਤੇ ਅਖਾੜਾ ਅਤੇ ਭੂੰਦੜੀ ਗੈਸ ਫ਼ੈਕਟਰੀਆਂ ਵਿਰੋਧੀ ਮੋਰਚੇ ਦੇ ਆਗੂ ਵਫ਼ਦ ਲੈ ਕੇ ਪੰਹੁਚੇ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਚ ਪੁਲਸ ਲਾਈਨ ਵਿਖੇ ਐਸ਼ ਪੀ ਐਚ ਮਨਵਿੰਦਰਬੀਰ ਸਿੰਘ ਦੀ ਹਾਜ਼ਰੀ ਚ ਆਪ ਪਾਰਟੀ ਦੇ ਲੋਕ ਸਭਾ ਉਮੀਦਵਾਰ ਪੱਪੀ ਪਰਾਸ਼ਰ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਅਖਾੜਾ ਦੇ ਸਰਪੰਚ ਸੁਰਜੀਤ ਸਿੰਘ ਅਤੇ ਭੂੰਦੜੀ ਸੰਘਰਸ਼ ਕਮੇਟੀ ਦੇ ਆਗੂ ਡਾ ਸੁਖਦੇਵ ਸਿੰਘ ਨੇ ਦੋਹਾਂ ਥਾਵਾਂ ਤੇ ਵਾਤਾਵਰਣ ਤੇ ਧਰਤੀ ਪਾਣੀ ਪਰਦੁਸ਼ਿਤ ਕਰਨ ਵਾਲੀਆਂ ਗੈਸ ਫ਼ੈਕਟਰੀਆਂ ਕਰਨ ਵਾਲੀਆਂ ਨਿਰਮਾਣ ਅਧੀਨ ਫ਼ੈਕਟਰੀਆਂ ਬੰਦ ਕਰਨ ਦੀ ਮੰਗ ਕੀਤੀ। ਮੁਖਮੰਤਰੀ ਦੀ ਹਿਦਾਇਤ ਤੇ ਮੀਟਿੰਗ ਕਰਕੇ ਮਸਲੇ ਸੁਨਣ ਪੰਹੁਚੇ ਵਿਧਾਇਕ ਪਰਾਸ਼ਰ ਪੱਪੀ ਨੇ ਇੱਕ ਦੋ ਦਿਨ ਚ ਸਬੰਧਤ ਮਾਲਕਾਂ ਨੂੰ ਬੁਲਾਕੇ ਮਸਲਾ ਹੱਲ ਕਰਨ ਦਾ ਭਰੋਸਾ ਦਿਤਾ।
ਇਸ ਸਮੇਂ ਕਿਸਾਨ ਜਥੇਬੰਦੀ ਨੇ ਮਾਨਸਾ ਜਿਲੇ ਦੇ ਪਿੰਡ ਕੁੱਲਰੀਆਂ ਦੀ ਪੰਚਾਇਤੀ ਜਮੀਨ ਦਾ ਦੋ ਸਾਲ ਤੋਂ ਲਟਕ ਰਿਹਾ ਮਸਲਾ ਹੱਲ ਕਰਾਉਣ ਦੀ ਮੰਗ ਕੀਤੀ। ਵਫ਼ਦ ਨੇ ਦੱਸਿਆ ਕਿ ਪਰਚਾ ਦਰਜ ਹੋਣ ਦੇ ਬਾਵਜੁਦ ਹਲਕਾ ਵਿਧਾਇਕ ਬੁੱਧ ਰਾਮ, ਸਰਪੰਚ ਰਾਜਬੀਰ ਸਿੰਘ ਦੀ ਗ੍ਰਿਫ਼ਤਾਰੀ ਰੋਕ ਰਿਹਾ ਹੈ। ਆਪ ਵਿਧਾਇਕ ਮਾਲ ਮਹਿਕਮੇ ਵੱਲੋਂ ਜ਼ਮੀਨੀ ਰਿਕਾਰਡ ਦੀ ਦਰੁਸਤੀ ਦੇ ਰਾਹ ਚ ਰੋੜਾ ਬਣਿਆ ਹੋਇਆ ਹੈ। ਪਰਾਸ਼ਰ ਪੱਪੀ ਨੇ ਮਸਲਾ ਜਲਦੀ ਹੱਲ਼ ਕਰਾਉਣ ਦਾਂ ਭਰੋਸਾ ਦਿੱਤਾ।
ਇਸ ਸਮੇਂ ਜਗਰਾਂਓ ਮੁਹੱਲਾ ਹਰਗੋਬਿੰਦਪੁਰਾ ਵਾਸੀ ਕਿਸਾਨ ਸ਼ਹੀਦ ਗੁਰਪ੍ਰੀਤ ਸਿੰਘ ਦੀ ਪਤਨੀ ਨਵਰੀਤ ਕੋਰ ਨੂੰ ਵੀ ਵਫ਼ਦ ਨੇ ਆਪ ਵਿਧਾਇਕ ਅਤੇ ਉਮੀਦਵਾਰ ਸਾਹਵੇਂ ਪੇਸ਼ ਕੀਤਾ ਕਿ ਦੋ ਸਾਲ ਦਾ ਸਮਾਂ ਲੰਘ ਜਾਣ ਦੇ ਬਾਵਜੂਦ ਤਰਸ ਆਧਾਰ ਤੇ ਨੋਕਰੀ ਦਾ ਕੇਸ ਡੀ ਸੀ ਲੁਧਿਆਣਾ ਵੱਲੋਂ ਅਜੇ ਤੱਕ ਨਹੀਂ ਭੇਜਿਆ ਗਿਆ। ਦੋ ਛੋਟੇ ਛੋਟੇ ਬੱਚਿਆਂ ਦੀ ਮਾਂ ਨੇ ਰੋਂਦਿਆਂ ਦੱਸਿਆ ਕਿ ਉਸ ਦੇ ਸਹੁਰਿਆਂ ਨੇ ਵੀ ਉਸ ਨੂੰ ਘਰੋਂ ਕੱਢ ਦਿਤਾ ਹੈ। ਉਸ ਨੇ ਦੱਸਿਆ ਕਿ ਉਹ ਰੋਟੀ ਤੋਂ ਵੀ ਆਤੁਰ ਹੈ। ਵਿਧਾਇਕ ਨੇ ਡੀ ਸੀ ਲੁਧਿਆਣਾ ਨੂੰ ਤੁਰੰਤ ਇਹ ਮਸਲਾ ਹੱਲ ਕਰਨ ਦੀ ਵਾਇਆ ਫੋਨ ਤਾਕੀਦ ਕੀਤੀ। ਅਖਾੜਾ ਵਿਖੇ ਗੈਸ ਫੈਕਟਰੀ ਅੱਗੇ ਇਕਾਈ ਪ੍ਰਧਾਨ ਗੁਰਤੇਜ ਸਿੰਘ ਦੀ ਅਗਵਾਈ ਚ ਰੋਸ ਧਰਨਾ ਗਿਆਰਵੇਂ ਦਿਨ ਵੀ ਜਾਰੀ ਰਿਹਾ। ਵਿਧਾਇਕ ਨਾਲ ਮੀਟਿੰਗ ਲਈ ਵਫ਼ਦ ਚ ਜਗਤਾਰ ਸਿੰਘ ਦੇਹੜਕਾ, ਤਰਸੇਮ ਸਿੰਘ ਬੱਸੂਵਾਲ ਆਦਿ ਹਾਜ਼ਰ ਸਨ। ਡੀ ਐਸ ਪੀ ਜਗਰਾਂਓ ਅਤੇ ਰਾਏਕੋਟ ਦੇਰ ਸ਼ਾਮ ਤਕ ਮੀਟਿੰਗ ਦੋਰਾਨ ਹਾਜ਼ਰ ਰਹੇ।