ਮੁਦਕੀ, 14 ਮਈ ( ਜਗਰੂਪ ਸੋਹੀ, ਅਸ਼ਵਨੀ)- ਸਹਿਜਦੀਪ ਸਿੰਘ ਉਮਰ 14 ਸਾਲ ਦੀ ਗਿੱਲ ਰੋਡ ਮੁੱਦਕੀ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ, ਜਿਸ ‘ਤੇ ਥਾਣਾ ਘੱਲ ਖੁਰਦ ਦੀ ਪੁਲਸ ਨੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਬੱਚਾ 5 ਭੈਣਾਂ ਦੇ ਇਕਲੌਤੇ ਭਰਾ ਸੀ। ਥਾਣਾ ਮੁਖੀ ਜਸਵਿੰਦਰ ਕੌਰ ਅਨੁਸਾਰ ਲੜਕੇ ਦੇ ਪਿਤਾ ਲਖਵਿੰਦਰ ਸਿੰਘ ਪੁੱਤਰ ਅਨਾਇਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 8.30 ਵਜੇ ਸਹਿਜਦੀਪ ਘਰ ਵਿੱਚ ਰੋਟੀ ਖਾ ਰਿਹਾ ਸੀ ਜਦੋਂ ਜਸਪਾਲ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਮੁੱਦਕੀ ਨੇ ਉਸ ਨੂੰ ਫੋਨ ਕੀਤਾ ਤਾਂ ਉਹ ਬਾਹਰ ਚਲਾ ਗਿਆ। ਬਾਅਦ ਵਿੱਚ ਹਰਨੇਕ ਸਿੰਘ ਨੇ ਆ ਕੇ ਦੱਸਿਆ ਕਿ ਸਹਿਜਦੀਪ ਗਲੀ ਵਿੱਚ ਡਿੱਗ ਪਿਆ ਸੀ। ਜਦੋਂ ਅਸੀਂ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਸਹਿਜਦੀਪ ਗਲੀ ‘ਚ ਪਿਆ ਸੀ ਅਤੇ ਉਸ ਦੇ ਕੋਲ ਜਸਪਾਲ ਸਿੰਘ ਖੜ੍ਹਾ ਸੀ। ਸਹਿਜਦੀਪ ਦੇ ਸਿਰ ਦੇ ਪਿਛਲੇ ਹਿੱਸੇ ਤੋਂ ਖੂਨ ਵਹਿ ਰਿਹਾ ਸੀ।
ਜਦੋਂ ਉਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐਸ.ਐਚ.ਓ ਨੇ ਦੱਸਿਆ ਕਿ ਉਸਦੇ ਪਿਤਾ ਦੇ ਬਿਆਨਾਂ ‘ਤੇ ਜਸਪਾਲ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।