Home Punjab ਬਿਮਾਰੀਆਂ ਨੂੰ ਸੱਦਾ ਦੇ ਰਹੇ ਵਾਟਰ ਕੂਲਰ ਦੀ ਖ਼ਬਰ ਪ੍ਰਕਾਸ਼ਿਤ ਹੋਣ ਤੋਂ...

ਬਿਮਾਰੀਆਂ ਨੂੰ ਸੱਦਾ ਦੇ ਰਹੇ ਵਾਟਰ ਕੂਲਰ ਦੀ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਪਹੁੰਚੀ ਸਿਹਤ ਵਿਭਾਗ ਦੀ ਟੀਮ

40
0


ਜਗਰਾਓਂ, 24 ਮਈ ( ਜਗਰੂਪ ਸੋਹੀ )-ਜਗਰਾਓਂ ਦੇ ਅੱਡਾ ਰਾਏਕੋਟ ਵਿੱਚ ਬੱਸ ਸਟੈਂਡ ਦੇ ਨਾਲ ਇੱਕ ਨਿੱਜੀ ਸੰਸਥਾ ਹੈਲਪਿੰਗ ਹੈਂਡ ਵੱਲੋਂ ਦੋ ਸਾਲ ਪਹਿਲਾਂ ਲਗਾਏ ਗਏ ਵਾਟਰ ਕੂਲਰ ਕਾਰਨ ਭਿਆਨਕ ਬਿਮਾਰੀਆਂ ਫੈਲਣ ਸਬੰਧੀ ‘‘ ਡੇਲੀ ਜਗਰਾਓਂ ਨਿਊਜ਼ ’’ ਵਲੋਂ ਪ੍ਰਮੁੱਖਤਾ ਦੇ ਨਾਲ ਪ੍ਰਕਾਸ਼ਤ ਹੋਈ ਖਬਰ ਤੋਂ ਬਾਅਦ ਸ਼ੱੁਕਰਵਾਰ ਨੂੰ ਸਿਹਤ ਵਿਭਾਗ ਦੀ ਟੀਮ ਮੌਕੇ ’ਤੇ ਪਹੁੰਚੀ। ਟੀਮ ਵਲੋਂ ਮੌਕੇ ਤੇ ਪੂਰੀ ਸਥਿਤੀ ਦਾ ਜਾਇਜਾ ਲੈਂਦੇ ਹੋਏ ਗੰਭੀਰ ਨੋਟਿਸ ਲਿਆ ਗਿਆ ਅਤੇ ਇਸ ਸੰਬੰਧੀ ਆਪਣੀ ਰਿਪੋਰਟ ਉੱਟਚ ਅਧਿਕਾਰੀਆਂ ਨੂੰ ਦੇਣ ਬਾਰੇ ਕਿਹਾ। ਟੀਮ ਵਲੋਂ ਉਥੇ ਸ਼ੁੱਕਰਵਾਰ ਨੂੰ ਜਾਂਚ ਲਈ ਪਹੁੰਚਣ ਦੀ ਸੂਚਨਾ ਮਿਲਦਿਆਂ ਹੀ ਸੰਸਥਾ ਦੇ ਦੋ ਕਰਮਚਾਰੀ ਤੁਰੰਤ ਅੱਡਾ ਰਾਏਕੋਟ ਪੁੱਜੇ ਅਤੇ ਉਸ ਵਾਟਰ ਕੂਲਰ ਦੀ ਸਫ਼ਾਈ ਸ਼ੁਰੂ ਕਰ ਦਿੱਤੀ। ਬਾਹਰੋਂ ਸਫ਼ਾਈ ਕਰਨ ਦੇ ਨਾਲ-ਨਾਲ ਜਦੋਂ ਅੰਦਰਲੀ ਟੈਂਕੀ ਦੀ ਸਫ਼ਾਈ ਕੀਤੀ ਗਈ ਤਾਂ ਉੱਥੋਂ ਵੀ ਗੰਦਗੀ ਨਿਕਲੀ। ਜ਼ਿਕਰਯੋਗ ਹੈ ਕਿ ਅੱਡਾ ਰਾਏਕੋਟ ਵਿੱਚ ਦੋ ਸਾਲ ਪਹਿਲਾਂ ਲਗਾਏ ਗਏ ਵਾਟਰ ਕੂਲਰ ਨੂੰ ਪਾਣੀ ਦੀ ਸਪਲਾਈ ਦੇਣ ਲਈ ਅੱਡਾ ਰਾਏਕੋਟ ਦੇ ਇੱਕ ਦੁਕਾਨਦਾਰ ਵੱਲੋਂ ਬੱਸ ਸਟੈਂਡ ਦੀ ਛੱਤ ’ਤੇ ਪਾਣੀ ਦੀ ਟੈਂਕੀ ਰੱਖਵਾ ਕੇ ਪਾਣੀ ਦੀ ਸਪਲਾਈ ਦਿੱਤੀ ਗਈ ਸੀ। ਪਰ ਬਿਜਲੀ ਨਾ ਹੋਣ ਕਾਰਨ ਦਾ ਲਗਾਇਆ ਗਿਆ ਉਹ ਵਾਟਰ ਕੂਲਰ ਚਿੱਟਾ ਹਾਥੀ ਸਾਬਤ ਹੋ ਰਿਹਾ ਸੀ ਕਿਉਂਕਿ ਇਸ ਵਿਚ ਠੰਡਾ ਪਾਣੀ ਨਾ ਹੋਣ ਕਾਰਨ ਧੁੱਪ ਵਿਚ ਗਰਮ ਉਬਲਿਆ ਹੋਇਆ ਪਾਣੀ ਪੀਣ ਯੋਗ ਨਹੀਂ ਸੀ ਅਤੇ ਨਾ ਹੀ ਗਰਮੀਆਂ ਵਿਚ ਉਥੋਂ ਕੋਈ ਪਾਣੀ ਪੀਂਦਾ ਸੀ। ਉਸ ਵਾਟਰ ਕੂਲਰ ਦੀਆਂ ਟੂਟੀਆਂ ਵਿੱਚ ਲਗਾਤਾਰ ਲੀਕੇਜ ਹੋਣ ਕਾਰਨ ਵਾਟਰ ਕੂਲਰ ਦੇ ਹੇਠਾਂ ਅਤੇ ਨੇੜੇ ਵੱਡੇ-ਵੱਡੇ ਟੋਏ ਬਣ ਗਏ ਸਨ, ਜਿਸ ਵਿੱਚ ਹਰ ਸਮੇਂ ਬੇਹੱਦ ਗੰਦਾ ਪਾਣੀ ਖੜ੍ਹਾ ਰਹਿੰਦਾ ਸੀ, ਜਿਸ ਕਾਰਨ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਵਰਗੀਆਂ ਭਿਆਨਕ ਬਿਮਾਰੀਆਂ ਲੱਗਣ ਦਾ ਕਤਰਾ ਮੰਡਰਾ ਰਿਹਾ ਸੀ। ਇਸ ਬੱਸ ਸਟੈਂਡ ਤੋਂ ਹੀ ਰਾਏਕੋਟ, ਮਲੇਰਕੋਟਲਾ, ਬਰਨਾਲਾ, ਸੰਗਰੂਰ ਅਤੇ ਦੂਜੇ ਪਾਸੇ ਦੇ ਪਿੰਡਾਂ ਨੂੰ ਜਾਣ ਲਈ ਸਵਾਰੀਆਂ ਬੈਠ ਕੇ ਬੱਸਾਂ ਦਾ ਇੰਤਜ਼ਾਰ ਕਰਦੀਆਂ ਹਨ ਅਤੇ ਇਹ ਸਟੈਂਡ ਸਵੇਰ ਤੋਂ ਸ਼ਾਮ ਤੱਕ ਪੂਰੀ ਤਰ੍ਹਾਂ ਨਾਲ ਸਵਾਰੀਆਂ ਨਾਲ ਭਰਿਆ ਰਹਿੰਦਾ ਹੈ। ਐਸ.ਐਮ.ਓ ਡਾ: ਹਰਜੀਤ ਸਿੰਘ ਦੇ ਨਿਰਦੇਸ਼ਾਂ ’ਤੇ ਜਾਂਚ ਲਈ ਪਹੁੰਚੀ ਐਂਟੀ ਮਲੇਰੀਆ ਟੀਮ ਨੇ ਉਥੇ ਦਵਾਈ ਦਾ ਛਿੜਕਾਅ ਕਰਵਾਇਆ ਅਤੇ ਇਸ ਸੰਬੰਧੀ ਸਬੰਧੀ ਲਿਖਤੀ ਰਿਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜਣ ਲਈ ਕਿਹਾ। ਉਥੋਂ ਸਿਹਤ ਵਿਭਾਗ ਦੀ ਟੀਮ ਦੇ ਜਾਣ ਤੋਂ ਬਾਅਦ ਸੰਸਥਾ ਵਲੋਂ ਕਰਮਚਾਰੀ ਭੇਜ ਕੇ ਵਾਟਰ ਕੂਲਰ ਦੀ ਸਫਾਈ ਕਰਵਾ ਕੇ ਪਾਣੀ ਦੀ ਸਪਲਾਈ ਬਹਾਲ ਕਰਵਾ ਦਿਤੀ।

LEAVE A REPLY

Please enter your comment!
Please enter your name here