ਜਗਰਾਉਂ, 24 ਮਈ ( ਵਿਕਾਸ ਮਠਾੜੂ)-ਮਾਲੀ ਦਾ ਕੰਮ ਕਰਦੇ ਧਰੁਵ ਰਾਜ ਤੋ ਦੋ ਮੋਟਰਸਾਈਕਲ ਸਵਾਰ ਲੁੱਟੇਰਿਆਂ ਨੇ ਸਿਰ ਤ ਸੱਟ ਮਾਰ ਕੇ ਪਿੰਡ ਅਲੀਗੜ ਤੋ ਮਲਕ ਨੂੰ ਜਾਣ ਵਾਲੀ ਸੜਕ ਤੋਂ ਮੋਟਰਸਾਈਕਲ ਖੋਹਿਆ। ਬੱਸ ਸਟੈਂਡ ਚੌਂਕੀ ਦੇ ਏਐਸਆਈ ਬਲਰਾਜ ਸਿੰਘ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਪੀੜਤ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ । ਮਲਕ ਰੋਡ ਤੋਂ ਇੱਕ ਔਰਤ ਤੋਂ ਮੋਬਾਇਲ ਖੋਹਿਆ ਅਤੇ ਸਿਧਵਾਂਬੇਟ ਰੋਡ ਤੋਂ ਇੱਕ ਹੋਰ ਨਿਪਾਲੀ ਔਰਤ ਤੋਂ ਵੀ ਲੁੱਟੇਰਿਆ ਨੇ ਮੋਬਾਇਲ ਖੋਹ ਲਿਆ ਹੈ।