ਜੋਧਾਂ-13 ਫਰਬਰੀ ( ਬਾਰੂ ਸੱਗੂ) ਜਮਹੂਰੀ ਕਿਸਾਨ ਸਭਾ ਯੂਨਿਟ ਮਨਸੂਰਾਂ ਦੀ ਜ਼ਰੂਰੀ ਮੀਟਿੰਗ ਸ਼ਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਨੂੰ ਸੂਬਾ ਸਹਾਇਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ 15 ਤੋਂ 17 ਫਰਬਰੀ ਨੂੰ ਮਾਸਟਰ ਪੈਲਸ ਸਹਿਜਾਦ ਵਿਖੇ ਹੋ ਰਿਹੇ ਸੂਬਾਈ ਡੈਲੀਗੇਟ ਇਜਲਾਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਹਨਾਂ ਕਿਹਾ ਕਿ 15 ਫ਼ਰਵਰੀ ਨੂੰ ਦੁਪਹਿਰ 12 ਵਜੇ ਤੋਂ ਹੋ ਰਹੇ ਖੁੱਲ੍ਹ ਸੈਸ਼ਨ ਨੂੰ ਜਿੱਥੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਣ ਸਿੰਘ ਸੰਬੋਧਨ ਕਰਨਗੇ ਉੱਥੇ ਉੱਘੇ ਨਾਟਕਕਾਰ ਸੋਮਪਾਲ ਹੀਰਾ ਅਤੇ ਸਕੂਲੀ ਬੱਚੇ ਨਾਟਕ, ਗੀਤ, ਸੰਗੀਤ ਤੇ ਕੋਰਿਉਗਰਾਫੀਆ ਪੇਸ਼ ਕਰਨਗੇ। ਮਿਤੀ 16 ਅਤੇ 17 ਫਰਬਰੀ ਨੂੰ ਡੈਲੀਗੇਟ ਗੰਭੀਰ ਵਿਚਾਰਾਂ ਤੋਂ ਉਪਰੰਤ ਸੂਬਾ ਕਮੇਟੀ ਦੀ ਚੋਣ ਕਰਨਗੇ। ਇਸ ਮੌਕੇ ਤੇ ਡਾ. ਪ੍ਰਦੀਪ ਜੋਧਾਂ, ਅਮਰਜੀਤ ਸਿੰਘ ਸਹਿਜਾਦ, ਹਰੀ ਸਿੰਘ, ਬੂਟਾ ਸਿੰਘ, ਜੱਗੀ ਮਨਸੂਰਾਂ, ਦਨੇਸ਼ ਕੁਮਾਰ, ਡਾ. ਸੰਤੋਖ ਸਿੰਘ, ਸੋਨੀ ਮਨਸੂਰਾਂ, ਗੁਰੀ ਮਨਸੂਰਾਂ, ਸੁੱਖੀ ਮਨਸੂਰਾਂ, ਮਹਿੰਦਰ ਕੁਮਾਰ ਆਦਿ ਹਾਜ਼ਰ ਸਨ।
