ਜਗਰਾਉ, 19 ਦਸੰਬਰ ( ਬੌਬੀ ਸਹਿਜਲ, ਧਰਮਿੰਦਰ )-ਬੱਸ ਅੱਡਾ ਪੁਲਿਸ ਚੌਕੀ ਦੀ ਪੁਲਿਸ ਪਾਰਟੀ ਵਲੋਂ ਪਾਰਟੀ ਨੇ ਪਤੀ-ਪਤਨੀ ਨੂੰ 750 ਗ੍ਰਾਮ ਗਾਂਜਾ, ਇਲੈਕਟ੍ਰਾਨਿਕ ਕੰਡਾ ਅਤੇ ਹੋਰ ਸਮਾਨ ਸਮੇਤ ਕਾਬੂ ਕੀਤਾ ਹੈ। ਚੌਕੀ ਇੰਚਾਰਜ ਏਐਸਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਚੈਕਿੰਗ ਦੌਰਾਨ ਮਲਕ ਚੌਕ ਵਿੱਚ ਮੌਜੂਦ ਸਨ। ਉਥੇ ਏ.ਐਸ.ਆਈ ਦਰਸ਼ਨ ਸਿੰਘ ਅਤੇ ਏ.ਐਸ.ਆਈ ਬਲਰਾਜ ਸਿੰਘ ਨੂੰ ਕਿਸੇ ਵਿਅਕਤੀ ਵੱਲੋਂ ਸੂਚਨਾ ਦਿਤੀ ਗਈ ਕਿ ਮੁਨੀਮ ਕੁਮਾਰ ਅਤੇ ਉਸਦੀ ਪਤਨੀ ਸ਼ਾਂਤੀ ਦੇਵੀ ਵਾਸੀ ਬੈਕਸਾਈਡ ਟਰੱਕ ਯੂਨੀਅਨ ਦਸਮੇਸ਼ ਨਗਰ ਜਗਰਾਉਂ ਸ਼ਹਿਰ ਵਿੱਚ ਗਾਂਜਾ ਸਪਲਾਈ ਕਰਨ ਦਾ ਧੰਦਾ ਕਰਦੇ ਹਨ। ਮੁਨੀਮ ਕੁਮਾਰ ’ਤੇ ਪਹਿਲਾਂ ਵੀ ਗਾਂਜਾ ਅਤੇ ਨਾਜਾਇਜ਼ ਸ਼ਰਾਬ ਵੇਚਣ ਦਾ ਮਾਮਲਾ ਦਰਜ ਹੈ ਅਤੇ ਉਹ ਇਕ ਲੱਤ ਤੋਂ ਅਪਾਹਜ ਹੈ ਜੋ ਫੌੜੀਆਂ ਨਾਲ ਤੁਰਦਾ ਹੈ। ਇਹ ਦੋਵੇਂ ਪਤੀ-ਪਤਨੀ ਟਰੱਕ ਯੂਨੀਅਨ ਦੇ ਪਿਛਲੇ ਪਾਸੇ ਗਾਂਜੇ ਨਾਲ ਗਾਹਕਾਂ ਦੀ ਉਡੀਕ ਕਰ ਰਹੇ ਹਨ। ਸੂਚਨਾ ’ਤੇ ਪੁਲਸ ਪਾਰਟੀ ਵਲੋਂ ਛਾਪੇਮਾਰੀ ਕਰ ਕੇ ਮੁਨੀਮ ਕੁਮਾਰ ਅਤੇ ਉਸ ਦੀ ਪਤਨੀ ਸ਼ਾਂਤੀ ਦੇਵੀ ਨੂੰ 750 ਗ੍ਰਾਮ ਗਾਂਜਾ, ਇਲੈਕਟ੍ਰਾਨਿਕ ਕੰਡਾ, ਪਲਾਸਟਿਕ ਦੇ ਲਿਫਾਫੇ ਅਤੇ ਹੋਰ ਸਾਮਾਨ ਸਮੇਤ ਕਾਬੂ ਕੀਤਾ ਗਿਆ। ਇਨ੍ਹਾਂ ਖ਼ਿਲਾਫ਼ ਥਾਣਾ ਸਿਟੀ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।