ਜਗਰਾਓਂ, 26 ਮਈ ( ਮੋਹਿਤ ਜੈਨ )-ਲੋਕ ਸੇਵਾ ਸੁਸਾਇਟੀ ਵੱਲੋਂ ਸਵ: ਜੋਗਿੰਦਰ ਸਿੰਘ ਓਬਰਾਏ ਦੀ ਯਾਦ ਵਿਚ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਹਰ ਸਿੰਘ ਟੱਕਰ ਦੀ ਅਗਵਾਈ ਵਿਚ ਲੰਮਿਆਂ ਵਾਲੇ ਬਾਗ ਵਿਖੇ 52ਵਾਂ ਅੱਖਾਂ ਦਾ ਮੁਫਤ ਚੈਕਅੱਪ ਤੇ ਅਪ੍ਰੇਸ਼ਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਬਾਬਾ ਸੇਵਾ ਸਿੰਘ ਨਾਨਕਸਰ ਨੇ ਕੀਤਾ। ਸੁਸਾਇਟੀ ਦੇ ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਦੱਸਿਆ ਕਿ ਕੈਂਪ ਵਿਚ ਸ਼ੰਕਰਾ ਆਈ ਹਸਪਤਾਲ ਦੀ ਟੀਮ ਦੇ ਡਾਕਟਰਾਂ ਵੱਲੋਂ 162 ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ 42 ਮਰੀਜ ਅਪ੍ਰੇਸ਼ਨ ਲਈ ਚੁਣੇ ਗਏ। ਇਸ ਮੌਕੇ ਕੁਲਭੂਸ਼ਨ ਗੁਪਤਾ, ਗੋਪਾਲ ਗੁਪਤਾ, ਚਰਨਜੀਤ ਸਿੰਘ ਪਿ੍ਰੰਸ, ਰਵਿੰਦਰਪਾਲ ਸਿੰਘ ਓਬਰਾਏ, ਹਰਜੋਤ ਸਿੰਘ ਓਬਰਾਏ, ਇੰਦਰਜੀਤ ਸਿੰਘ, ਅਮਰਜੀਤ ਸਿੰਘ ਓਬਰਾਏ, ਦੀਪਇੰਦਰ ਸਿੰਘ ਭੰਡਾਰੀ, ਹਰਦੇਵ ਸਿੰਘ ਬੌਬੀ, ਰਾਜੀਵ ਮੱਕੜ, ਡਾਕਟਰ ਬੀ ਬੀ ਸਿੰਗਲਾ, ਰਾਜਿੰਦਰ ਜੈਨ ਕਾਕਾ, ਜਸਵੰਤ ਸਿੰਘ ਤੇ ਰਿੰਕੂ ਆਦਿ ਹਾਜਰ ਸਨ।