ਜਗਰਾਓਂ, 26 ਮਈ ( ਅਸ਼ਵਨੀ, ਧਰਮਿੰਦਰ )—ਭਾਜਪਾ ਵੋਟਾਂ ਬਟੋਰਨ ਲਈ ਭਾਈਚਾਰਕ ਸਾਂਝ ਨੂੰ ਤੋੜ ਰਹੀ ਹੈ। ਕਿਸੇ ਸਮੇਂ ਚੋਣ ਪ੍ਰਚਾਰ ਸਮੇਂ ਲੋਕ ਮੁੱਦੇ ਉਠਾਏ ਜਾਂਦੇ ਸਨ। ਕੁਰਸੀਆਂ ਉੱਪਰ ਬਿਰਾਜਮਾਨ ਹੋਣ ਉਪਰੰਤ ਲੋਕ ਆਸ ਕਰਦੇ ਸਨ ਕਿ ਸਰਕਾਰ ਕੀਤੇ ਵਾਅਦੇ ਪੂਰੇ ਕਰੇਗੀ। ਜਿਹੜੇ ਵਿਰੋਧੀ ਧਿਰ ਵਿੱਚ ਹੁੰਦੇ ਸਨ ਲੋਕਾਂ ਦੀ ਇਛਾ ਹੁੰਦੀ ਸੀ ਕਿ ਉਹ ਜਨਤਕ ਲਾਮਬੰਦੀ ਰਾਹੀਂ ਕੀਤੇ ਵਾਅਦੇ ਪੂਰੇ ਕਰਨ ਲਈ ਮਜ਼ਬੂਰ ਕਰਨ। ਪਰ ਹੁਣ ਨਿਘਾਰ ਇਥੋਂ ਤੱਕ ਆ ਗਿਆ ਹੈ ਕਿ ਚੋਣ ਪ੍ਰਚਾਰ ਦੌਰਾਨ ਲੋਕ ਮੁੱਦੇ ਗਾਇਬ ਹੀ ਕਰ ਦਿੱਤੇ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਰਦਿਆਂ ਕਿਹਾ ਕਿ ਭਾਜਪਾ ਇਸ ਤੋਂ ਵੀ ਦੋ ਕਦਮ ਹੋਰ ਅੱਗੇ ਵਧਕੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਦੇ ਯਤਨਾਂ ਵਿੱਚ ਲੱਗੀ ਹੋਈ ਹੈ ਜੋ ਕਿ ਨਾ ਸਹਿਯੋਗ ਹੈ। ਫਿਰਕੂ ਨਫ਼ਰਤ ਪੈਦਾ ਕਰਨ ਲਈ ਜਾਣੀ ਜਾਂਦੀ ਜਾ ਰਹੀ ਹੈ। ਭਾਜਪਾ ਜਾਤੀਵਾਦ ਨੂੰ ਉਤਸਾਹਿਤ ਕਰਦੀ ਹੋਈ ਪਰਵਾਸੀ ਲੇਬਰ ਸੰਬੰਧੀ ਨਿੰਦਣਯੋਗ ਵਤੀਰਾ ਧਾਰ ਰਹੀ ਹੈ । ਜਦੋਂ ਕਿ ਹਕੀਕਤ ਇਹ ਹੈ ਕਿ ਪੰਜਾਬ ਦੇ ਕਿਸਾਨਾਂ ਅਤੇ ਬਾਹਰੀ ਕਾਜਾਂ ਦੀ ਲੇਬਰ ਦਾ ਰਿਸ਼ਤਾ ਨੌਂਹ ਮਾਸ ਦਾ ਬਣ ਚੁੱਕਾ ਹੈ। ਸੰਧੂ ਨੇ ਕਿਹਾ ਕਿ ਜੇਕਰ ਅਗਲੀ ਵਾਰ ਵੀ ਭਾਜਪਾ ਸਰਕਾਰ ਬਣਾਉਣ ਵਿੱਚ ਸਫ਼ਲ ਹੋ ਜਾਂਦੀ ਹੈ ਤਾਂ ਲੋਕਾਂ ਨੂੰ ਪ੍ਰਾਪਤ ਥੋੜੇ ਬਹੁਤ ਜਮਹੂਰੀ ਹੱਕ ਵੀ ਖੋਹ ਲਏ ਜਾਣ ਦਾ ਖਤਰਾ ਹੈ। ਇਥੋਂ ਤੱਕ ਕਿ ਦੇਸ ਦਾ ਸੰਵਿਧਾਨ ਵੀ ਖਤਰੇ ਵਿੱਚ ਹੈ।