Home Health ਪਸ਼ੂਆਂ ਨੂੰ ‘ਲੰਪੀ’ ਬਿਮਾਰੀ ਤੋਂ ਬਚਾਉਣ ਲਈ ਵਿਧਾਇਕਾ ਮਾਣੂੰਕੇ ਵੱਲੋਂ ਡਾਕਟਰਾਂ ਨੂੰ...

ਪਸ਼ੂਆਂ ਨੂੰ ‘ਲੰਪੀ’ ਬਿਮਾਰੀ ਤੋਂ ਬਚਾਉਣ ਲਈ ਵਿਧਾਇਕਾ ਮਾਣੂੰਕੇ ਵੱਲੋਂ ਡਾਕਟਰਾਂ ਨੂੰ ਹਦਾਇਤਾਂ
ਜਿੰਨਾਂ ਦੇ ਪਸ਼ੂ ਪ੍ਰਭਾਵਿਤ ਨੇ, ਉਹ ਤੁਰੰਤ ਵੈਟਨਰੀ ਡਾਕਟਰ ਨਾਲ ਸੰਪਰਕ ਕਰਨ-ਬੀਬੀ ਮਾਣੂੰਕੇ

67
0

ਜਗਰਾਉਂ, 8 ਅਗਸਤ ( ਹਰਵਿੰਦਰ ਸਿੰਘ ਸੱਗੂ)-ਮੱਝਾਂ ਅਤੇ ਗਾਵਾਂ ਵਿੱਚ ਫੈਲ ਰਹੀ ਚਮੜੀ ਦੀ ਬਿਮਾਰੀ ‘ਲੰਪੀ’ ਦੇ ਬਚਾਅ ਲਈ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਅੱਜ ਵੈਟਨਰੀ ਡਾਕਟਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਪਸ਼ੂਆਂ ਵਿੱਚ ਫੈਲ ਰਹੀ ਚਮੜੀ ਦੀ ਬਿਮਾਰੀ ‘ਲੰਪੀ’ ਦੇ ਰੋਕਥਾਮ ਕਰਨ ਲਈ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਪਸ਼ੂ ਹਸਪਤਾਲ ਜਗਰਾਉਂ ਦੇ ਸੀਨੀਅਰ ਵੈਟਨਰੀ ਡਾ.ਹਰਦਿਆਲ ਸਿੰਘ ਨੇ ਦੱਸਿਆ ਕਿ ‘ਲੰਪੀ’ ਚਮੜੀ ਦੀ ਬਿਮਾਰੀ ਹੈ, ਜੋ ਪਸ਼ੂਆਂ ਵਿੱਚ ਲਾਗ ਲੱਗਣ ਨਾਲ ਵਿਸ਼ਾਣੂਆਂ ਦੁਆਰਾ ਫੈਲਦੀ ਹੈ। ਮੌਜੂਦਾ ਸਮੇਂ ਵਿੱਚ ਪੰਜਾਬ ਦੇ ਕੁੱਝ ਇਲਾਕਿਆਂ ਵਿੱਚ ਇਸ ਬਿਮਾਰੀ ਦੀ ਪੁਸ਼ਟੀ ਹੋਈ ਹੈ। ਇਹ ਬਿਮਾਰੀ ਕੈਂਪਰੀ ਪਾਕਸ ਵਾਇਰਸ ਦੁਆਰਾ ਹੁੰਦੀ ਹੈ, ਜੋ ਮੱਝਾਂ ਅਤੇ ਗਾਵਾਂ ਵਿੱਚ ਮੱਖੀ, ਮੱਛਰ, ਚਿੱਚੜਾਂ ਆਦਿ ਦੁਆਰਾ ਫੈਲਦਾ ਹੈ। ਇਸ ਬਿਮਾਰੀ ਤੋਂ ਪ੍ਰਭਾਵਿਤ ਪਸ਼ੂਆਂ ਵਿੱਚ ਬੁਖਾਰ ਅਤੇ ਪਸ਼ੂ ਦੀ ਚਮੜੀ ਉਪਰ ਧੱਫੜ ਹੋ ਜਾਂਦੇ ਹਨ। ਡਾ.ਹਰਦਿਆਲ ਸਿੰਘ ਨੇ ਮੀਟਿੰਗ ਦੌਰਾਨ ਹੋਰ ਦੱਸਿਆ ਕਿ ਇਸ ਬਿਮਾਰੀ ਤੋਂ ਪੀੜਿਤ ਪਸ਼ੂ ਨੂੰ ਬਾਕੀ ਪਸ਼ੂਆਂ ਤੋਂ ਅਲੱਗ ਕਰਕੇ ਉਸਦਾ ਖਾਣਾ ਵੀ ਵੱਖ ਕੀਤਾ ਜਾਵੇ ਅਤੇ ਪਸ਼ੂਆਂ ਦੇ ਵਾੜੇ ਨੂੰ ਵਿਸ਼ਾਣੂ ਰਹਿਤ ਕਰਨ ਲਈ ਵੈਟਨਰੀ ਡਾਕਟਰਾਂ ਨਾਲ ਸੰਪਰਕ ਕਰਕੇ ਫਾਰਮਲੀਨ ਇੱਕ ਪ੍ਰਤੀਸ਼ਤ ਜਾਂ ਸੋਡੀਅਮ ਹਾਈਪੋਕਲੋਰਾਈਟ ਦੋ ਤੋ ਤਿੰਨ ਪ੍ਰਤੀਸ਼ਤ ਆਦਿ ਦੀ ਵਰਤੋਂ ਕੀਤੀ ਜਾਵੇ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਲੋਕਾਂ ਨੂੰ ਇਹ ਜਾਣਕਾਰੀ ਮੁਹੱਈਆ ਕਰਵਾਉਣ ਦੇ ਨਾਲ ਨਾਲ ਇਸ ਬਿਮਾਰੀ ਦੀ ਰੋਕਥਾਮ ਲਈ ਵੈਕਸੀਨੇਸ਼ਨ ਆਦਿ ਕੀਤੀ ਜਾਵੇ ਅਤੇ ਲੋਕਾਂ ਨੂੰ ਜਾਗ੍ਰਿਤ ਕੀਤਾ ਜਾਵੇ। ਵਿਧਾਇਕਾ ਮਾਣੂੰਕੇ ਨੇ ਲੋਕਾਂ ਅਪੀਲ ਕਰਦੇ ਹੋਏ ਆਖਿਆ ਕਿ ਜਿੰਨਾਂ ਦੇ ਪਸ਼ੂ ਇਸ ਬਿਮਾਰੀ ਤੋਂ ਪ੍ਰਭਾਵਿਤ ਹਨ, ਉਹ ਤੁਰੰਤ ਵੈਟਨਰੀ ਡਾਕਟਰ ਨਾਲ ਸੰਪਰਕ ਕਰਨ। ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਲੋਕ ਉਹਨਾਂ ਨੂੰ ਮਿਲਕੇ ਸਮੱਸਿਆ ਦਾ ਸਮਾਧਾਨ ਕਰਵਾ ਸਕਦੇ ਹਨ। ਇਸ ਮੌਕੇ ਵੈਟਨਰੀ ਡਾਕਟਰ ਡਾ:ਪ੍ਰਸੋਤਮ, ਡਾ:ਵਰੁਨ ਭਾਰਤਵਾਜ, ਡਾ:ਸੁਨੀਲ ਵਰਮਾਂ, ਡਾ:ਪਰਮਿੰਦਰ ਕੌਰ, ਡਾ.ਹਰਮਨਦੀਪ ਸਿੰਘ, ਡਾ.ਅੰਜੂ ਬਾਲਾ, ਡਾ.ਪ੍ਰਭਜੋਤ ਕੌਰ, ਡਾ.ਸਤਵੀਰ ਸਿੰਘ, ਡਾ.ਅਨਮੋਲਦੀਪ ਸਿੰਘ, ਡਾ.ਅਰਪਿਤ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here