Home Education ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆ ਕਿੱਕਬਾਕਸਿੰਗ...

ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆ ਕਿੱਕਬਾਕਸਿੰਗ ਵਿੱਚ ਜਿੱਤੇ ਅੱਠ ਗੋਲਡ ਮੈਡਲ

70
0


ਜਗਰਾਉਂ,(ਲਿਕੇਸ਼ ਸ਼ਰਮਾ): ਪੰਜਾਬ ਸਰਕਾਰ ਅਤੇ ਪੰਜਾਬ ਖੇਡ ਵਿਭਾਗ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ ਦੀ ਕਿੱਕਬਾਕਸਿੰਗ ਖੇਡ ਵਿੱਚ ਜ਼ਿਲ੍ਹਾ ਪੱਧਰ ਤੇ ਵੱਖ-ਵੱਖ ਸਕੂਲਾਂ ਅਤੇ ਕਲੱਬਾਂ ਦੇ ਖਿਡਾਰੀਆਂ ਅਤੇ ਖਿਡਾਰਨਾਂ ਨੇ ਵੱਖ-ਵੱਖ ਵਰਗਾਂ ਵਿਚ ਭਾਗ ਲਿਆ।ਜਿਸ ਵਿੱਚ ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ ਦੇ 9 ਖਿਡਾਰੀਆਂ ਨੇ ਭਾਗ ਲਿਆ।ਸਕੂਲ ਦੇ ਪ੍ਰਿੰਸੀਪਲ ਬ੍ਰਿਜ ਮੋਹਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਖੇਡ ਮੇਲਾ 2022 ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸਕੂਲ ਦੇ 9 ਖਿਡਾਰੀਆਂ ਨੇ ਭਾਗ ਲਿਆ ਜਿਸ ਵਿੱਚ 8 ਖਿਡਾਰੀਆਂ ਨੇ 8 ਗੋਲਡ ਮੈਡਲ ਅਤੇ ਇਕ ਸਿਲਵਰ ਮੈਡਲ ਹਾਸਲ ਕਰਕੇ ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਦਾ ਨਾਮ ਰੌਸ਼ਨ ਕੀਤਾ।ਪ੍ਰਿੰਸੀਪਲ ਬ੍ਰਿਜ ਮੋਹਨ ਨੇ ਦੱਸਿਆ ਕਿ ਅੰਡਰ-14 ਦੇ-37 ਕਿੱਲੋ ਭਾਰ ਵਿਚ ਐਸ਼ਪ੍ਰੀਤ ਸਿੰਘ ਨੇ ਗੋਲਡ ਮੈਡਲ,-42 ਕਿੱਲੋ ਭਾਰ ਵਿੱਚ ਆਦਿਤ ਮਿੱਤਲ ਨੇ ਗੋਲਡ ਮੈਡਲ,+47 ਕਿੱਲੋ ਵਿੱਚ ਮਾਨਸ ਕੁਮਾਰ ਵਰਮਾ ਨੇ ਗੋਲਡ ਮੈਡਲ ਹਾਸਲ ਕੀਤਾ। ਅੰਡਰ- 17 ਵਿੱਚ – 60 ਕਿਲੋ ਵਿੱਚ ਆਰਵ ਮਿੱਤਲ ਨੇ ਗੋਲਡ ਮੈਡਲ,+65 ਕਿੱਲੋ ਵਿੱਚ ਦਿਵਯਮ ਸ਼ਰਮਾ ਨੇ ਗੋਲਡ ਮੈਡਲ ਹਾਸਿਲ ਕੀਤਾ। ਇਸ ਦੇ ਨਾਲ-69 ਕਿੱਲੋ ਵਿੱਚ ਸਾ਼ਇਨਾ ਕਤਿਆਲ ਨੇ ਗੋਲਡ ਮੈਡਲ ਅਤੇ+69 ਕਿੱਲੋ ਵਿੱਚ ਗੁਣਵੀਨ ਕੌਰ ਨੇ ਗੋਲਡ ਮੈਡਲ ਹਾਸਿਲ ਕੀਤਾ। ਅੰਡਰ-21 ਸਾਲ ਵਿੱਚ -60 ਕਿੱਲੋ ਭਾਰ ਵਿਚ ਰਿਧੀਮਾ ਵਿੱਜ ਨੇ ਗੋਲਡ ਮੈਡਲ ਅਤੇ-89 ਕਿੱਲੋ ਭਾਰ ਵਿੱਚ ਹਰਮਨਜੋਤ ਸਿੰਘ ਨੇ ਗੋਲਡ ਮੈਡਲ ਹਾਸਲ ਕੀਤਾ।ਇਨ੍ਹਾਂ ਜੇਤੂ ਖਿਡਾਰੀਆਂ ਦੀ ਚੋਣ ਆਉਣ ਵਾਲੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਪੰਜਾਬ ਰਾਜ ਖੇਡਾਂ ਵਿੱਚ ਹੋਈ ਹੈ।ਆਉਣ ਵਾਲੇ ਸਮੇਂ ਵਿੱਚ ਖਿਡਾਰੀ ਲੁਧਿਆਣਾ ਵੱਲੋਂ ਖੇਡਕੇ ਪੰਜਾਬ ਰਾਜ ਖੇਡਾਂ ਵਿਚ ਮੈਡਲ ਹਾਸਲ ਕਰਨਗੇ।ਖਿਡਾਰੀਆਂ ਦਾ ਸਕੂਲ ਵਿੱਚ ਆਉਣ ਤੇ ਪ੍ਰਿੰਸੀਪਲ ਬ੍ਰਿਜ ਮੋਹਨ ਅਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਖਿਡਾਰੀਆਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ।ਪ੍ਰਿੰਸੀਪਲ ਬ੍ਰਿਜ ਮੋਹਨ ਵੱਲੋਂ ਖਿਡਾਰੀਆਂ ਦੇ ਨਾਲ -ਨਾਲ ਕਿੱਕਬਾਕਸਿੰਗ ਦੇ (ਨੈਸ਼ਨਲ A ਗਰੇਡ) ਕੌਚ ਸੁਰਿੰਦਰ ਪਾਲ ਵਿੱਜ ਡੀ.ਪੀ.ਈ.ਦਾ ਵੀ ਇਸ ਮੌਕੇ ਤੇ ਵਧੀਆ ਪ੍ਰਦਰਸ਼ਨ ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਹਰਦੀਪ ਸਿੰਘ ਡੀ.ਪੀ. ਈ ਪ੍ਰਿੰਸੀਪਲ ਬਿ੍ਜ ਮੋਹਨ ਅਤੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

LEAVE A REPLY

Please enter your comment!
Please enter your name here