ਜਗਰਾਉਂ , 29 ਸਤੰਬਰ ( ਹਰਪ੍ਰੀਤ ਸਿੰਘ ਸੱਗੂ)-ਸ਼ਹਿਰ ਦੀ ਪ੍ਰਸਿੱਧ ਤੇ ਸੰਸਥਾ, ਲਾਇਨ ਕਲੱਬ ਜਗਰਾਓਂ ਮੇਨ ਜੋਂ ਕੇ ਸਮੇਂ ਸਮੇਂ ਦੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਚ ਹਮੇਸ਼ਾ ਮੋਢੀ ਰਹਿੰਦੀ ਹੈ, ਉਨਾਂ ਵਲੋ ਕਲੱਬ ਪ੍ਰਧਾਨ ਐਮ.ਜੇ.ਐੱਫ. ਲਾਇਨ ਸ਼ਰਨਦੀਪ ਸਿੰਘ ਦੀ ਅਗਵਾਈ ਹੇਠ ਸਬ ਹੈਲਥ ਸੈਂਟਰ ਪਿੰਡ ਗਗੜਾ ਵਿਖੇ ਵਿਸ਼ਵ ਹਾਰਟ ਦਿਵਸ ਮੌਕੇ, ਹਾਰਟ ਦੀਆਂ ਬੀਮਾਰੀਆਂ ਦੀ ਰੋਕਥਾਮ ਚ ਪ੍ਰਭਾਵੀ ਦਵਾਈਆਂ ਵੰਡੀਆਂ ਗਈਆਂ। ਕਲੱਬ ਦੇ ਮੈਬਰਾਂ ਵਲੋ ਸਬ ਹੈਲਥ ਸੈਂਟਰ ਪਿੰਡ ਗਗੜਾ ਦੇ ਡਾਕਟਰ ਤੇ ਹਾਜ਼ਿਰ ਸਟਾਫ ਨਾਲ ਭਵਿੱਖ ਵਿੱਚ ਕੋਈ ਹੋਰ ਦਵਾਈਆ ਦੀ ਜਰੂਰਤ ਨੂੰ ਪੂਰੀ ਕਰਨ ਦਾ ਵਾਦਾ ਵੀ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਐਮ.ਜੇ.ਐੱਫ. ਲਾਇਨ ਸ਼ਰਨਦੀਪ ਬੈਨੀਪਾਲ, ਕਲੱਬ ਸੈਕਟਰੀ ਲਾਇਨ ਪਰਮਿੰਦਰ ਸਿੰਘ,ਕਲੱਬ ਕੈਸ਼ੀਅਰ ਲਾਇਨ ਹਰਪ੍ਰੀਤ ਸਿੰਘ ਸੱਗੂ, ਐਮ.ਜੇ.ਐੱਫ ਲਾਇਨ ਦਵਿੰਦਰ ਸਿੰਘ ਤੂਰ,ਐਮ.ਜੇ.ਐੱਫ ਲਾਇਨ ਹਰਮਿੰਦਰ ਸਿੰਘ ਬੋਪਾਰਾਏ, ਲਾਇਨ ਸਤਿੰਦਰਪਾਲ ਸਿੰਘ ਗਰੇਵਾਲ, ਲਾਇਨ ਜਸਜੀਤ ਸਿੰਘ ਮੱਲ੍ਹੀ, ਲਾਇਨ ਪਰਮਵੀਰ ਸਿੰਘ ਗਿੱਲ, ਲਾਇਨ ਗੁਰਵਿੰਦਰ ਸਿੰਘ ਭੱਠਲ, ਆਦਿ ਹਾਜ਼ਿਰ ਸਨ।
