ਮਾਲੇਰਕੋਟਲਾ 02 ਅਕਤੂਬਰ ( ਵਿਕਾਸ ਮਠਾੜੂ, ਮੋਹਿਤ ਜੈਨ) –
ਸਿੱਖਿਆ ਇਨਸਾਨ ਨੂੰ ਸਹੀ ਰਸਤਾ ਦਰਸਾਉਣ ਦੇ ਨਾਲ ਨਾਲ ਉਸ ਨੂੰ ਆਪਣੇ ਮਿੱਥੇ ਨਿਸ਼ਾਨੇ ਤੱਕ ਪਹੁੰਚਾਉਣ ਲਈ ਮਦਦ ਕਰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ ਪੰਜਾਬ ਵਕਫ਼ ਬੋਰਡ ਦੀ ਮਾਲੀ ਮਦਦ ਨਾਲ ਸਥਾਨਕ ਜਾਮਾ ਮਸਜਿਦ ਦੇ ਕੰਪਲੈਕਸ ‘ਚ ਸਥਾਪਿਤ ਕੀਤੀ ਗਈ ਲੜਕੀਆਂ ਲਈ ਲਾਇਬਰੇਰੀ “ਫਾਤਮਾ ਅਲ ਫਹਿਰੀ” ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਦੀ ਹਰ ਤਰਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਕਿਸੇ ਵੀ ਤਰਾਂ ਦੀ ਫ਼ੰਡ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਪੰਜਾਬ ਵਕਫ਼ ਬੋਰਡ ਦੇ ਸੀਈਓ ਜਨਾਬ ਅਬਦੁਲ ਲਤੀਫ ਥਿੰਦ ਨੇ ਆਪਣੇ ਸੰਬੋਧਨ ਦੌਰਾਨ ਹਾਜ਼ਰ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਜ਼ਮਾਨੇ ਦੇ ਹਾਣੀ ਬਣਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਅਤੇ ਕੁਆਲਟੀ ਵਾਲੀ ਸਿੱਖਿਆ ਦਿਵਾਉਣ ਦੀ ਅਪੀਲ ਕੀਤੀ।
ਹਜ਼ਰਤ ਮੌਲਾਨਾ ਮੁਫ਼ਤੀ ਇਰਤਕਾ ਉਲ ਹਸਨ ਕਾਂਧਲਵੀ ਮੁਫਤੀ ਏ ਆਜ਼ਮ ਪੰਜਾਬ ਨੇ ਕਿਹਾ ਕਿ ਕੁਰਆਨ ਅਤੇ ਹਦੀਸ ‘ਚ ਜਿੱਥੇ ਵੀ ਸਿੱਖਿਆ ਹਾਸਲ ਕਰਨ ਦਾ ਜ਼ਿਕਰ ਆਇਆ ਹੈ ਤਾਂ ਉਸ ਦੇ ਨਾਲ ਹੀ ਸਹੀ ਤਰਬੀਅਤ ਦਾ ਵੀ ਜ਼ਿਕਰ ਹੈ। ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਜਨ. ਸਕੱਤਰ ਅਤੇ ਰਿਟ. ਡਿਪਟੀ ਡਾਇਰੈਕਟਰ ਨੇ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆ ਕਿਹਾ। ਉਨ੍ਹਾਂ ਦੱਸਿਆ ਕਿ ਉਕਤ ਲੜਕੀਆਂ ਦੀ ਲਾਇਬਰੇਰੀ ਦਾ ਸਮਾਂ ਸਵੇਰੇ 09 ਵਜੇ ਤੋਂ ਸ਼ਾਮੀ 05 ਵਜੇ ਤੱਕ ਹੈ ਜਦੋਂ ਕਿ ਐਤਵਾਰ ਨੂੰ ਲਾਇਬਰੇਰੀ ਦੁਪਹਿਰ 01 ਵਜੇ ਤੱਕ ਖੁੱਲੀ ਰਹੇਗੀ।
ਇਸ ਮੌਕੇ ਪ੍ਰਧਾਨ ਸਈਦ ਖਾਂ, ਜ਼ਫਰ ਅਲੀ ਸਾਬਕਾ ਜ਼ਿਲਾ ਪ੍ਰਧਾਨ, ਮੁਹੰਮਦ ਅਸ਼ਰਫ, ਰਿਟ. ਪ੍ਰਿੰਸੀਪਲ ਮੁਹੰਮਦ ਸਲੀਮ, ਹਾਫਿਜ਼ ਮੁਹੰਮਦ ਹਾਰੂਨ, ਅਬਦੁਲ ਵਹੀਦ, ਮਾਸਟਰ ਮੁਹੰਮਦ ਇਰਸ਼ਾਦ, ਮੁਹੰੰਮਦ ਰਮਜ਼ਾਨ, ਪ੍ਰੋ. ਡਾ. ਅਨਵਰ ਚਿਰਾਗ਼, ਚੌਧਰੀ ਉਮਰਦੀਨ, ਮੁਹੰਮਦ ਯਾਮੀਨ, ਮਾਸਟਰ ਮੁਹੰਮਦ ਨਜ਼ੀਰ, ਨਜ਼ੀਰ ਰਾਵਤ, ਪ੍ਰਿੰਸੀਪਲ ਮੁਹੰਮਦ ਅਸਰਾਰ, ਪ੍ਰਿੰਸੀਪਲ ਇਲਯਾਸ ਅਨਸਾਰੀ,ਚੌਧਰੀ ਸ਼ਮਸ਼ੁਦੀਣ,ਮੁਹੰਮਦ ਹਲੀਮ ਮਿਲਕੋਵੇਲ, ਸ਼ੇਖ ਕਿਟਨ ਖਾਂ, ਮਾਸਟਰ ਮੁਹੰਮਦ ਸਮਸ਼ਾਦ, ਮੁਹੰਮਦ ਕੋਕਬ, ਉਸਮਾਨ ਸਿੱਦੀਕੀ, ਸੈਨੇਟਰੀ ਇੰਸਪੈਕਟਰ ਤਾਹਿਰ ਰਾਵਤ, ਮਾਸਟਰ ਅਨਵਰ, ਰਾਜਪਾਲ ਕੌਰ, ਮਾਸਟਰ ਮੁਹੰਮਦ ਅਮੀਨ, ਮਾਸਟਰ ਅਬਦੁਲ ਹਮੀਦ, ਜ਼ਹੂਰ ਅਹਿਮਦ ਜ਼ਹੂਰ, ਪ੍ਰਿੰਸੀਪਲ ਮੁਹੰਮਦ ਖਲੀਲ ਅਤੇ ਕਾਰੀ ਅਬਦੁਲ ਸਤਾਰ ਆਦਿ ਮੌਜੂਦ ਸਨ।