ਫਿਲੌਰ, 5 ਦਸੰਬਰ ( ਬਿਊਰੋ)-ਫਿਲੌਰ ਦੇ ਗੁਰਦੁਆਰਾ ਸਾਹਿਬ ਵਿਚ ਬੇਅਦਬੀ ਕਰਨ ਵਾਲੇ ਦੋ ਪ੍ਰਵਾਸੀ ਕਾਮਿਆਂ ਨੂੰ ਮੌਕੇ ਤੇ ਹੀ ਗੁਰਦੁਆਰੇ ਦੇ ਗ੍ਰੰਥੀ ਨੇ ਕਾਬੂ ਕਰ ਲਿਆ।ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਫੁਟੇਜ ਦੇ ਮੁਤਾਬਿਕ ਘਟਨਾ ਰਾਤ ਕਰੀਬ ਸਾਢੇ 12 ਵਜੇ ਦੀ ਦੱਸੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਬੇਅਦਬੀ ਕਰਨ ਆਏ ਦੋਸ਼ੀਆਂ ਨੂੰ ਗੁਰੂ ਘਰ ਵਿਚ ਹੀ ਗ੍ਰੰਥੀ ਸਿੰਘ ਨੇ ਸਵੇਰੇ ਤੜਕੇ 5 ਵਜੇ ਦੇਖ ਲਿਆ।ਜਿਸ ਤੋਂ ਬਾਅਦ ਗ੍ਰੰਥੀ ਨੇ ਸੰਗਤਾਂ ਦੇ ਸਹਿਯੋਗ ਨਾਲ ਦੋਵੇਂ ਪ੍ਰਵਾਸੀ ਕਾਮਿਆਂ ਨੂੰ ਕਾਬੂ ਕਰ ਲਿਆ ਗਿਆ ਅਤੇ ਬਾਅਦ ਵਿਚ ਪੁਲਿਸ ਨੂੰ ਸੂਚਿਤ ਕਰਕੇ, ਦੋਸ਼ੀਆਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।