Home Education ਡੀਏਵੀ ਸੈਂਟਨਰੀ ਪਬਲਿਕ ਸਕੂਲ ਵਿਖੇ ਦੋ ਰੋਜਾ ਕੈਪੇਸਿਟੀ ਬਿਲਡਿੰਗ ਪ੍ਰੋਗਰਾਮ ਦਾ ਆਯੋਜਨ

ਡੀਏਵੀ ਸੈਂਟਨਰੀ ਪਬਲਿਕ ਸਕੂਲ ਵਿਖੇ ਦੋ ਰੋਜਾ ਕੈਪੇਸਿਟੀ ਬਿਲਡਿੰਗ ਪ੍ਰੋਗਰਾਮ ਦਾ ਆਯੋਜਨ

60
0


ਜਗਰਾਉਂ, 10 ਦਸੰਬਰ ( ਲਿਕੇਸ਼ ਸ਼ਰਮਾਂ)-ਡੀਏਵੀ ਸੈਂਟਨਰੀ ਪਬਲਿਕ ਸਕੂਲ ਜਗਰਾਉਂ ਵਿਖੇ ਦੋ ਰੋਜਾ ਕੈਪੇਸਿਟੀ ਬਿਲਡਿੰਗ  ਪ੍ਰੋਗਰਾਮ( ਸੀ ਬੀ ਪੀ) ਕਰਾਇਆ ਗਿਆ ਇਹ ਪ੍ਰੋਗਰਾਮ ਡੀ ਏ ਵੀ ਸੈਂਟਰ ਫਾਰ ਅਕਾਦਮਿਕ ਐਕਸੀਲੈਂਸ ਨਵੀਂ ਦਿੱਲੀ ਦੀ ਅਗਵਾਈ ਹੇਠ ਖੇਤਰੀ ਸਿਖਲਾਈ ਕੇਂਦਰ ਪੀ. ਬੀ. ਜੋਨ ਐਫ਼ ਅਤੇ ਸ੍ਰੀਮਤੀ ਜਸਵਿੰਦਰ ਕੌਰ ਸਿੱਧੂ (ਏ ਆਰ ਓ)ਅਤੇ ਡਾਕਟਰ ਸ੍ਰੀ ਮਤੀ ਅਣੂ ਵਰਮਾ ਦੀ ਅਗਵਾਈ ਹੇਠ ਡੀਏਵੀ ਸੈਂਟਨਰੀ ਪਬਲਿਕ ਸਕੂਲ ਜਗਰਾਉ ਵਿਖੇ ਕਰਵਾਇਆ ਗਿਆ । ਇਸ ਪ੍ਰੋਗਰਾਮ ਦੇ ਵਿੱਚ ਅਧਿਆਪਕਾਂ ਨੂੰ ਕੰਪਿਊਟਰ ਅਤੇ ਸਮਾਜਿਕ ਸਿੱਖਿਆ ਦੀ ਸਿਖਲਾਈ ਦਿੱਤੀ ਗਈ । ਇਹ ਪ੍ਰੋਗਰਾਮ ਪ੍ਰਿੰਸੀਪਲ ਬ੍ਰਿਜ ਮੋਹਨ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ ਇਸ ਵਿਚ ਡੀਏਵੀ ਸਕੂਲ ਦੇ ਪ੍ਰਿੰਸਿਪਲ ਬ੍ਰਿਜਮੋਹਨ ਨੇ ਬਤੋਰ ਅਬਜ਼ਰਬਰ ਦੀ ਡਿਊਟੀ ਬਾਖੂਬ ਨਿਭਾਈ। ਕੇਪੈਸਟੀ ਬਿਲਡਿੰਗ ਪ੍ਰੋਗਰਾਮ  ਵਿੱਚ ਮਾਸਟਰ ਟਰੇਨਰ ਕੰਪਿਊਟਰ ਦੇ ਸ੍ਰੀਮਤੀ ਰੇਖਾ ਡੀਏਵੀ ਪੱਖੋਵਾਲ ਲੁਧਿਆਣਾ ਨੇ  ਪ੍ਰਾਇਮਰੀ ਲੈਵਲ ਦਾ ਮਿਸਟਰ ਰੋਹਿਤ ਡੀਏਵੀ ਬੀ. ਆਰ. ਐਸ ਨਗਰ ਲੁਧਿਆਣਾ ਪ੍ਰਾਇਮਰੀ ਲੈਵਲ ਸ੍ਰੀਮਤੀ ਅਮਨਦੀਪ ਕੌਰ  ਲੁਧਿਆਣਾ ਮਿੱਡਲ ਤੇ ਸਕੈਂਡਰੀ ਲੈਵਲ ਮਿਸਟਰ ਰਾਹੁਲ ਮਹਿਤਾ  ਮਿਡਲ ਸਕੂਲ ਇਸਦੇ ਨਾਲ ਹੀ ਤੇ ਸ਼ੋਸ਼ਲ ਸਾਇੰਸ ਦੇ ਮਾਸਟਰ ਟਰੇਨਰ ਰੀਆ ਉਪਾਧਿਆਏ  ਪੁਲਿਸ ਡੀ ਏ ਵੀ ਲੁਧਿਆਣਾ ਪ੍ਰਾਇਮਰੀ ਲੈਵਲ ਸ਼੍ਰੀਮਤੀ ਦਵਿੰਦਰਜੀਤ ਕੌਰ ਪੁਲੀਸ ਡੀਏਵੀ ਲੁਧਿਆਣਾ ਪ੍ਰਾਇਮਰੀ ਸ੍ਰੀਮਤੀ ਰਮਨਜੀਤ ਕੌਰ ਡੀਏਵੀ ਬੀ ਐਸ ਨਗਰ ਲੁਧਿਆਣਾ ਮਿਡਲ ਸ੍ਰੀਮਤੀ ਦਿਕਸ਼ਾ ਖੰਨਾ ਡੀਏਵੀ ਪੱਖੋਵਾਲ ਲੁਧਿਆਣਾ  ਸ੍ਰੀਮਤੀ ਕਵਿਤਾ ਨੰਦ ਡੀਏਵੀ ਬੀ ਆਰ ਐਸ ਨਗਰ ਲੁਧਿਆਣਾ ਸਕੈਂਡਰੀ ਲੈਵਲ ਸ੍ਰੀਮਤੀ ਮਨਜੀਤ ਕੌਰ ਪੁਲੀਸ ਡੀਏਵੀ ਲੁਧਿਆਣਾ ਲੇਬਲ ਸ੍ਰੀਮਤੀ ਅਰਚਨਾ ਸਕਸੈਨਾ ਸੋਸ਼ਲ ਪ੍ਰਾਇਮਰੀ ਲੇਵਲ ਡੀਏਵੀ ਬੀ ਆਰ ਐਸ ਨਗਰ ਲੁਧਿਆਣਾ ਇਹਨਾਂ ਸਾਰੇ ਮਾਸਟਰ ਟ੍ਰੇਨਰ ਦੁਆਰਾ ਵੱਖ ਵੱਖ ਸਕੂਲਾਂ ਤੋਂ ਆਏ ਹੋਏ ਅਧਿਆਪਕਾਂ ਨੂੰ ਕੰਪਿਊਟਰ ਅਤੇ ਸੋਸ਼ਲ ਸਾਈਂਸ ਦੀ ਟ੍ਰੇਨਿੰਗ ਦਿੱਤੀ ਗਈ ਆਏ ਹੋਏ ਮਾਸਟਰ ਟ੍ਰੇਨਰਸ ਦੁਆਰਾ ਦਿੱਤੀ ਜਾਣਕਾਰੀ ਦਾ ਅਧਿਆਪਿਕਾ ਨੇ ਬਾਖੂਬੀ ਲਾਭ ਉਠਾਇਆ।  ਪ੍ਰਿੰਸੀਪਲ ਬ੍ਰਿਜ ਮੋਹਨ  ਨੇ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਅਧਿਆਪਕਾਂ ਅਤੇ ਮਾਸਟਰ ਟ੍ਰੇਨਰ ਨੂੰ ਸਨਮਾਨ ਚਿੰਨ ਦੇ ਕੇ  ਸਨਮਾਨਿਤ ਕੀਤਾ ਅਤੇ ਉਹਨਾਂ ਦਾ ਡੀ ਏ ਵੀ ਸੈਂਟਨਰੀ ਪਬਲਿਕ ਸਕੂਲ ਜਗਰਾਉ ਵਿਖੇ ਆਉਣ ਤੇ ਧੰਨਵਾਦ ਕੀਤਾ।

LEAVE A REPLY

Please enter your comment!
Please enter your name here