ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਹੈ। ਜਿਸ ਵਿਚ ਸਾਰੇ ਧਰਮਾਂ ਦੇ ਲੋਕ ਅਤੇ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸ ਦੇਸ਼ ਦੀ ਖੂਬਸੂਰਤੀ ਇਹ ਹੈ ਕਿ ਇਥੇ ਸਭ ਧਰਮਾਂ ਦੇ ਲੋਕਾਂ ਨੂੰ ਬਰਾਬਰ ਦਾ ਸਤਿਕਾਰ ਦਿਤਾ ਜਾਂਦਾ ਹੈ ਅਤੇ ਸਾਰੇ ਧਰਮਾਂ ਦਾ ਦਿਨ ਤਿਉਹਾਰਾਂ ਨੂੰ ਸਾਰੇ ਦੇਸ਼ ਵਾਸੀਆਂ ਨੇ ਮਿਲ ਕੇ ਮਨਾਉਂਦੇ ਹਨ। ਦੇਸ਼ ਵਿੱਚ ਵੱਖ-ਵੱਖ ਧਰਮਾਂ ਲਈ ਸ਼ੁਰੂ ਤੋਂ ਹੁਣ ਤੱਕ ਵੱਖ-ਵੱਖ ਤਰ੍ਹਾਂ ਦੇ ਕਾਨੂੰਨ ਕੰਮ ਕਰਦੇ ਰਹੇ। ਹੁਣ ਕੇਂਦਰ ਸਰਕਾਰ ਨੇ ਇਸ ਵਿਚ ਵੱਡਾ ਬਦਲਾਅ ਕਰਕੇ ਇੱਕ ਦੇਸ਼, ਇੱਕ ਕਾਨੂੰਨ ਦੇ ਅਨੁਸਾਰ ਲਿਆਉਣ ਲਈ ਚਰਚਾਵਾਂ ਚੱਲ ਰਹੀਆਂ ਹਨ। ਇਕਸਾਰ ਕਾਨੂੰਨ ਦੀ ਜੈ ਗੱਲ ਹੈ ਉਹ ਬਹੁਤ ਅਹਿਮ ਮੁੱਦਾ ਹੈ। ਜਿਸ ਵਿਚ ਕੋਈ ਵੀ ਬਦਲਾਅ ਕੀਤਾ ਜਾਂਦਾ ਹੈ ਉਸ ਨਾਲ ਦੇਸ਼ ਵਿਚ ਬਹੁਤ ਵੱਡੀ ਹਲਚਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਇਸ਼ ਵੱਲ ਕਦਮ ਵਧਾਉਣ ਤੋਂ ਪਹਿਲਾਂ ਫੂਕ-ਫੂਕ ਕੇ ਕਦਮ ਚੁੱਕਣੇ ਪੈਣਗੇ ਤਾਂ ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਪਹਿਲਾਂ ਵਾਂਗ ਹੀ ਬਰਕਰਾਰ ਰਹੇ ਕਿਉਂਕਿ ਹੁਣ ਤੱਕ ਹਿੰਦੂ , ਮੁਸਲਮਾਨ ਅਤੇ ਪਾਰਸੀ ਧਰਮਾਂ ਦੇ ਲੋਕਾਂ ਲਈ ਦੇਸ਼ ਵਿਚ ਵੱਖ-ਵੱਖ ਕਿਸਮਾਂ ਦੇ ਕਾਨੂੰਨ ਕੰਮ ਕਰ ਰਿਹਾ ਹੈੈ। ਜਿਸ ਵਿੱਚ ਵਿਆਹ, ਉਤਰਾਧਿਕਾਰ ਅਤੇ ਤਲਾਕ ਦੇ ਸੰਬੰਧ ਵਿੱਚ ਵੱਖ-ਵੱਖ ਤਰੀਕਿਆਂ ਨਾਲ ਕਾਨੂੰਨ ਕੰਮ ਕਰਦਾ ਹੈ। ਜਿਸ ਵਿੱਚ ਜ਼ਿਆਦਾਤਰ ਮੁਸਲਿਮ ਧਰਮ ਦੇ ਕਾਨੂੰਨ ਸੰਬਧੀ ਪੇਚੀਦਗੀਆਂ ਹਨ। ਪਰਨਲ ਲਾਅ ਬਾਰੇ ਜਿੱਥੇ ਦੂਜੇ ਧਰਮਾਂ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਨੂੰ ਇੱਕ ਹੀ ਸ਼ਆਦੀ ਦੀ ਇਜਾਜਤ ਹੈ ਅਤੇ ਜੇਕਰ ਪਤੀ-ਪਤਨੀ ਵਿੱਚ ਕੋਈ ਮਤਭੇਦ ਪੈਦਾ ਹੋ ਜਾਂਦੇ ਹਨ ਤਾਂ ਉਸ ਲਈ ਤਲਾਕ ਲਈ ਬਕਾਇਦਾ ਕਾਨੂੰਨੀ ਪ੍ਰਕ੍ਰਿਆ ਹੈ। ਦੂਜੇ ਪਾਸੇ, ਇੱਕ ਮੁਸਲਿਮ ਵਿਅਕਤੀ ਨੂੰ ਇਕ ਮਰਦ 4 ਔਰਤਾਂ ਨਾਲ ਵਿਆਹ ਕਰਨ ਦੀ ਇਜਾਜ਼ਤ ਹੈ ਅਤੇ ਵਿਆਹ ਲਈ ਲੜਕੀ ਦੀ ਉਮਰ ਵੀ ਮਾਇਨੇ ਨਹੀਂ ਰੱਖਦੀ। ਤਲਾਕ ਲਈ ਉਨ੍ਹਾਂ ਨੂੰ ਹੁਣ ਤੋਂ ਪਹਿਲਾਂ ਤਿੰਨ ਵਾਰ ਤਲਾਕ ਕਹਿਣਆ ਪੈਂਦਾ ਸੀ ਅਤੇ ਉਹ ਆਪਣੀ ਪਤਨੀ ਤੋਂ ਤਲਾਕ ਲੈ ਲੈਂਦਾ ਸੀ। ਪਤਨੀ ਉਸਦੇ ਤਿੰਨ ਲਫਜਾਂ ਨਾਲ ਕਿਸੇ ਵੀ ਅਧਿਕਾਰ ਤੋਂ ਵਾਂਝੀ ਹੋ ਜਾਂਦੀ ਲਸੀ। ਪਰ ਪਿਛਲੇ ਸਮੇਂ ਵਿਚ ਕੇਂਦਰ ਸਰਕਾਰ ਨੇ ਇਸ ਨੂੰ ਬਦਲ ਕੇ ਕਾਨੂੰਨੀ ਦਾਇਰੇ ਵਿੱਚ ਲੈ ਲਿਆ। ਉਸ ਤੋਂ ਬਾਅਦ ਹੁਣ ਕੋਈ ਵੀ ਮਰਦ ਆਪਣੀ ਪਤਨੀ ਨੂੰ ਤਲਾਕ ਦੇ ਤਿੰਨ ਲਫਜ ਬੋਲਣ ਨਾਲ ਤਲਾਕ ਨਹੀਂ ਦੇ ਸਕਦਾ। ਬਾਕੀ ਸਾਰੇ ਧਰਮਾਂ ਵਿਚ ਵਿਆਹ ਕਰਵਾਉਣ ਅਤੇ ਤਲਾਕ ਦੇਣ ਲਈ ਕਾਨੂੰਨੀ ਪ੍ਰਕਿਰਿਆ ਵਿਚ ਜਮੀਨ ਅਸਮਾਨ ਦਾ ਫਰਕ ਹੈ। ਸਾਰੇ ਧਰਮਾਂ ਦੀ ਰੀਤੀ-ਰਿਵਾਜ ਅਤੇ ਧਾਰਮਿਕ ਪ੍ਰਕਿਰਿਆ ਵੱਖਰੀ ਹੁੰਦੀ ਹੈ। ਇਹ ਗੱਲ ਵੱਖਰੀ ਹੈ ਕਿ ਹੁਣ ਤੱਕ ਸਿੱਖਾਂ ਨੂੰ ਹਿੰਦੂ ਮੈਰਿਜ ਐਕਟ ਤਹਿਤ ਸ਼ਾਦੀ ਰਜਿਸਟਰ ਕਰਵਾਉਣੀ ਪੈਂਦੀ ਸੀ ਾਦਿਤਿਆ ਸਰ ਪ੍ਰਾਣੀ ਪਰ ਹੁਣ ਸਿੱਖ ਮੈਰਿਜ ਐਕਟ ਵੀ ਲਾਗੂ ਹੋ ਗਿਆ ਹੈ, ਜਿਸ ਤਹਿਤ ਸਿੱਖਾਂ ਨੂੰ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣ ਦੀ ਖੁੱਲ੍ਹ ਹੈ। ਆਪਣੇ ਧਰਮ ਦੀ ਮਾਣ-ਮਰਿਆਦਾ ਲਈ ਸਭ ਧਰਮਾਂ ਦੇ ਲੋਕ ਹਰ ਹੱਦ ਤੱਕ ਗੁਜਰਨ ਲਈ ਤਿਆਰ ਹੋ ਜਾਂਦੇ ਹਨਮ। ਜੇਕਰ ਅਧਿਕਾਰਾਂ ਦੀ ਪ੍ਰਾਪਤੀ ਲਈ ਜੇਕਰ ਦੇਸ਼ ਵਿੱਚ ਇੱਕ ਦੇਸ਼, ਇੱਕ ਕਾਨੂੰਨ ਲਾਗੂ ਹੁੰਦਾ ਹੈ ਤਾਂ ਧਾਰਮਿਕ ਮੁੱਦਿਆਂ ਨੂੰ ਲੈ ਕੇ ਅਜਿਹੀਆਂ ਬਹੁਤ ਸਾਰੀਆਂ ਮੁਸ਼ਕਲਾਂ ਸਾਹਮਣੇ ਆਉਣਗੀਆਂ। ਜਿਸ ਨਾਲ ਹੰਗਾਮਾ ਹੋ ਸਕਦਾ ਹੈ। ਭਾਰਤ ਇੱਕ ਅਜਿਹਾ ਦੇਸ਼ ਹੈ ਜਿਸ ਵਿੱਚ ਧਰਮ ਦੀ ਆੜ ਵਿੱਚ ਕੁਝ ਵੀ ਕਰਵਾਇਆ ਜਾ ਸਕਦਾ ਹੈ। ਇਹ ਸਾਡੇ ਦੇਸ਼ ਦੀ ਕਮਜ਼ੋਰੀ ਜਾਂ ਕੱਟੜਤਾ ਮੰਨੀ ਜਾਵੇ ਕਿ ਜਿੱਥੇ ਲੋਕਾਂ ਦਾ ਆਪਣੇ ਧਰਮ ਪ੍ਰਤੀ ਕੱਟੜ ਵਿਸ਼ਵਾਸ ਹੈ। ਇਸ ਲਈ ਜਿੱਥੇ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਵਿੱਚੋਂ ਨਿਕਲਣਾ ਪੈ ਸਕਦਾ ਹੈ। ਇਸ ਕਾਨੂੰਨ ਦੇ ਲਾਗੂ ਹੋਣ ਨਾਲ ਧਾਰਮਿਕ ਮਾਮਲਿਆਂ ਪੇਚੀਦਗੀਆਂ ਵਿਚ ਭਾਰੀ ਵੀ ਵਾਧਾ ਹੋਵੇਗਾ। ਇਸ ਲਈ ਕਾਨੂੰਨ ਲਿਆਉਣ ਲਈ ਇਸ ਨੂੰ ਵੱਡੇ ਮੰਚ ’ਤੇ ਸਾਰੇ ਪਹਿਲੂਆਂ ’ਤੇ ਵਿਚਾਰਿਆ ਜਾਣਾ ਚਾਹੀਦਾ ਹੈ।
ਹਰਵਿੰਦਰ ਸਿੰਘ ਸੱਗੂ ।