Home Chandigrah ਕਰੋਨਾ ਸਮੇਂ ਅੰਤਿਮ ਸੰਸਕਾਰ ਲਈ ਖ੍ਰੀਦ ਕੀਤੀ ਡੈਥ ਕਿੱਟ ਵਿਚ ਘੋਟਾਲਾ ਸ਼ਰਮਨਾਕ

ਕਰੋਨਾ ਸਮੇਂ ਅੰਤਿਮ ਸੰਸਕਾਰ ਲਈ ਖ੍ਰੀਦ ਕੀਤੀ ਡੈਥ ਕਿੱਟ ਵਿਚ ਘੋਟਾਲਾ ਸ਼ਰਮਨਾਕ

60
0

ਇਸ ਦੁਨੀਆਂ ਵਿੱਚ ਜੋ ਵੀ ਇਨਸਾਨ ਆਇਆ ਹੈ ਉਸਨੇ ਇੱਕ ਨਾ ਇੱਕ ਦਿਨ ਇਸ ਦੁਨੀਆਂ ਨੂੰ ਛੱਡ ਕੇ ਜਾਣਾ ਹੀ ਹੈ। ਇਹ ਕੁਦਰਤ ਦਾ ਨਿਯਮ ਹੈ ਅਤੇ ਜਦੋਂ ਤੋਂ ਪ੍ਰਮਾਤਮਾ ਨੇ ਇਹ ਦੁਨੀਆੰ ਸਾਜੀ ਹੈ ਉਦੋਂ ਤੋਂ ਅਜਿਹਾ ਹੁੰਦਾ ਆ ਰਿਹਾ ਹੈ। ਜੋ ਆਪਣੇ ਆਪ ਨੂੰ ਮਹਾਨ ਸਮਝਦੇ ਹਨ ਅਤੇ ਮੌਤ ਉੱਤੇ ਵੀ ਜਿੱਤ ਪ੍ਰਾਪਤ ਕਰਨ ਦਾ ਗੁਮਾਨ ਕਰਦੇ ਸਨ ਉਹ ਵੀ ਇਕ ਦਿਨ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ। ਇਥੋਂ ਤੱਕ ਕਿ ਜਿੰਨਾਂ ਨੂੰ ਇਸ ਸੰਸਾਰ ਤੇ ਜੇਕਰ ਖੁਦ ਭਗਵਾਨ ਵੀ ਮਨੁੱਖਾ ਜੀਵਨ ਵਿਚ ਅਵਤਾਰ ਧਾਰ ਕੇ ਆਏ ਅਤੇ ਜਿੰਨਾਂ ਨੂੰ ਇਸ ਸੰਸਾਰ ਨੇ ਗੁਰੂ, ਪੀਰ ਅਤੇ ਪੈਗੰਬਰ ਦਾ ਦਰਜਾ ਦਿਤਾ ਉਹ ਵੀ ਸਾਰੇ ਕੁਦਰਤ ਦੇ ਨਿਯਮ ਅਤੇ ਵਿਧੀ ਦੇ ਵਿਧਾਨ ਅਨੁਸਾਰ ਆਖਰਕਾਰ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ। ਇਸ ਸੰਸਾਰ ਤੇ ਆਏ ਜਿਸ ਵੀ ਵਿਅਕਤੀ ਜਾਂ ਧਾਰਮਿਕ ਗੁਰੂ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ ਉਨ੍ਹਾਂ ਬਹੁਤ ਸਾਰੇ ਟੀਚੇ ਹਾਸਲ ਕੀਤੇ। ਸਸਾਰ ਤੇ ਕਿੰਨੀ ਵੀ ਉਂਚਾਈ ਨੂੰ ਛੂਹਿਆ ਪਰ ਉਸਦੇ ਬਾਵਜੂਦ ਵੀ ਸਭ ਦੀ ਅੰਤਿਮ ਯਾਤਰਾ ਸ਼ਮਸ਼ਾਨਘਾਟ ’ਤੇ ਹੀ ਖਤਮ ਹਈ। ਬੀਤੇ ਸਮੇਂ ਵਿਚ ਦੁਨੀਆ ਭਰ ਤੇ ਆਏ ਕੋਰੋਨਾ ਮਹਾਕਾਲ ਦੇ ਦੌਰਾਨ ਲੱਖਾਂ ਲੋਕਾਂ ਨੂੰ ਇਸ ਮਹਾਂਮਾਰੀ ਕਾਰਨ ਆਪਣੀ ਜਾਨ ਗਵਾਉਣੀ ਪਈ। ਜਿਨ੍ਹਾਂ ਦੀ ਮੌਤ ਕੋਰੋਨਾ ਨਾਲ ਹੋਈ ਉਨ੍ਹਾਂ ਦੇ ਸਾਥੀਆਂ ਅਤੇ ਪਰਿਵਾਰ ਵਾਲਿਆਂ ਨੇ ਵੀ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਅਤੇ ਜਦੋਂ ਕਿਸੇ ਦੀ ਕਰੋਨਾ ਨਾਲ ਮੌਤ ਹੋਈ ਤਾਂ ਉਨ੍ਹਾਂ ਦਾ ਅੰਤਿਮ ਸੰਸਕਾਰ ਵੀ ਹਸਪਤਾਲਾਂ ’ਚ ਤਾਇਨਾਤ ਦਰਜਾ ਚਾਰ ਕਰਮਚਾਰੀਆਂ ਜਾਂ ਸਮਾਜ ਸੇਵਕਾਂ ਨੇ ਕੀਤਾ। ਉਸ ਸਮੇਂ ਕਰੋਨਾ ਨਾਲ ਮਰਨ ਵਾਲੇ ਲੋਕਾਂ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਉਨ੍ਹਾਂ ਦੀ ਬੌਡੀ ਨੂੰ ਕਵਰ ਕਰਨ ਲਈ ਡੈਥ ਬੈਗ ਖ੍ਰੀਦ ਕੀਤੇ ਗਏ ਸਨ ਉਨ੍ਹਾਂ ਦੇ ਖ੍ਰੀਦ ਵਿਚ ਵੱਡਾ ਘਪਲਾ ਸਾਹਮਾਣੇ ਆ ਰਿਹਾ ਹੈ। ਕੋਰੋਨਾ ਸੰਕਰਮਿਤ ਵਿਅਕਤੀ ਦੀ ਲਾਸ਼ ਨੂੰ ਪੈਕ ਕਰਕੇ ਉਸਦਾ ਅੰਤਿਮ ਸੰਸਕਾਰਕੀਤਾ ਜਾਂਦਾ ਸੀ ਤਾਂ ਕਿ ਇਹ ਹੋਰ ਅੱਗੇ ਨਾ ਫੈਲ ਸਕੇ। ਅੰਤਿਮ ਸੰਸਕਾਰ ਸਮੇਂ ਉਪਯੋਗ ਕੀਤੇ ਗਏ ਡੈਥ ਕਵਰ ਦੀ ਖ੍ਰੀਦ ਵਿਚ ਵੱਡਾ ਘਪਲਾ ਆਇਆ ਸਾਹਮਣੇ ਆਇਆ ਜਿਸਦਾ ਖੁਲਾਸਾ ਬਹੁਤ ਹੀ ਸ਼ਰਮਨਾਕ ਹੈ ਕਿਉਂਕਿ ਅਜਿਹੇ ਕੰਮਾਂ ’ਚ ਪੈਸਾ ਇਕੱਠਾ ਕਰਨ ਵਾਲੇ ਲੋਕ ਪੈਸੇ ਦੇ ਜੋਰ ਤੇ ਸੰਸਾਰਿਕ ਤੌਰ ਤੇ ਭਾਵੇਂ ਬਖਸ਼ੇ ਜਾਣ ਪਰ ਉਸਦੇ ਦਰਬਾਰ ਵਿਚ ਅਜਿਹੇ ਲੋਕਾਂ ਲਈ ਕੋਈ ਥਾਂ ਨਹੀਂ ਨਸੀਬ ਹੁੰਦੀ। ਜਿਹੜੇ ਲੋਕ  ਅਜਿਹਾ ਕਰਦੇ ਸਮੰੇਂ ਭੁੱਲ ਗਏ ਕਿ ਇਹ ਪੈਸਾ ਆਖਰੀ ਸਮੇਂ ਵਿੱਚ ਕੰਮ ਨਹੀਂ ਆਵੇਗਾ। ਜਿਨ੍ਹਾਂ ਨੇ ਪੀਪੀਈ ਕਿਟ ਅਤੇ ਡੈਥ ਕਵਰ ਵਰਗੇ ਸੰਵੇਦਨਸ਼ੀਲ ਮਾਮਲਿਆਂ ਵਿੱਚ ਵੀ ਭ੍ਰਿਸ਼ਟਾਚਾਰ ਕੀਤਾ ਹੈ, ਉਹ ਸਖਤ ਸਜਾ ਦੇ ਹੱਕਦਾਰ ਹਨ। ਇਕ ਵੱਡੇ ਹਸਪਤਾਲ ਨਾਲ ਸਬੰਧਤ ਬੈਕ ਕਵਰ ਘੁਟਾਲੇ ਦੀ ਸਥਿਤੀ ਬਾਰੇ ਉਥੇ ਦੀ ਇਕ ਯੂਨੀਅਨ ਦੇ ਪ੍ਰਧਾਨ ਨੇ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਖ੍ਰੀਦ ਕੀਤਾ ਗਿਆ ਡੈਥ ਕਵਰ ਇੰਨਾ ਘਟੀਆ ਸੀ ਕਿ ਇਸ ਕਵਰ ’ਚ ਸੰਕਰਮਿਤ ਵਿਅਕਤੀ ਦੀ ਲਾਸ਼ ਨੂੰ ਪੈਕ ਕਰਨ ਲਈ ਰੱਖਿਆ ਜਾਂਦਾ ਤਾਂ ਉਹ ਉਸੇ ਸਮੇਂ ਫਟ ਜਾਂਦਾ ਸੀ ਅਏਤੇ ਉਸਦੀ ਜਿਪ ਟੁੱਟ ਜਾਂਦੀ ਸੀ। ਭਾਵੇਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਖੁੱਲ੍ਹੇਆਮ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਲੜ ਰਹੀ ਹੈ। ਉਸ ਕੰਮ ਵਿਚ ਸਮਾਂ ਹੀ ਦੱਸੇਗਾ ਕਿ ਸਰਕਾਰ ਨੂੰ ਇਸ ਵਿਚ ਕਿੰਨੀ ਸਫਲਤਾ ਮਿਲਦੀ ਹੈ। ਪਰ ਹੁਣ ਡੈਥ ਕਵਰ ਖਰੀਦਣ ਦੇ ਮਾਮਲੇ ਵਿਚ ਜੋ ਖੁਲਾਸਾ ਸਾਹਮਣਏ ਸਾਹਮਣੇ ਆਇਆ ਹੈ, ਉਸ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹ। ਜੋ ਵੀ ਇਸ ਵਿੱਚ ਸ਼ਾਮਲ ਹੈ, ਚਾਹੇ ਉਹ ਕਿੰਨਾ ਵੀ ਉੱਚ ਪੱਧਰ ਦਾ ਅਧਿਕਾਰੀ ਜਾਂ ਸਿਆਸੀ ਆਗੂ ਕਿਉਂ ਨਾ ਹੋਵੇ, ਉਸ ਦੀ ਜਲਦੀ ਤੋਂ ਜਲਦੀ ਜਾਂਚ ਕਰਕੇ ਪਰਚਾ ਦਰਜ ਕੀਤਾ ਜਾਵੇ  ਅਤੇ ਅਜਿਹੇ ਲੋਕਾਂ ਦੇ ਕਰੂਪ ਚਿਹਰਿਆਂ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਜਾਵੇ ਤਾਂ ਜੋ ਅਜਿਹੇ ਲੋਕਾਂ ਦੀ ਅਸਲੀਅਤ ਜੋ ਸਮਾਜ ਲਈ ਕਲੰਕ ਹਨ, ਸਮਾਜ ਦੇ ਸਾਹਮਣੇ ਆ ਸਕੇ। ਜੋ ਲੋਕ ਮੌਤ ਵਰਗੇ ਸੰਵੇਦਨਸ਼ੀਲ ਮਾਮਲੇ ਨੂੰ ਵੀ ਕਮਾਈ ਦਾ ਸਾਧਨ ਮੰਨਦੇ ਹਨ। ਐਨਾ ਮਾੜਾ ਕੰਮ ਕਰਨ ਦੇ ਬਾਵਜੂਦ ਉਹ ਪਹਿਲਾਂ ਵਾਂਗ ਸਫੇਦਪੋਸ਼ ਬਣ ਕੇ ਨਹੀਂ ਰਹਿਣੇ ਚਾਹੀਦੇ । ਬਹੁਤ ਗੰਭੀਰ ਮਾਮਲਾ ਹੋਣ ਕਰਕੇ ਇਸ ਦੀ ਜਾਂਚ ਥੋੜ੍ਹੇ ਸਮੇਂ ਵਿੱਚ ਮੁਕੰਮਲ ਹੋਣੀ ਚਾਹੀਦੀ ਹੈ ਨਾ ਕਿ ਹੋਰ ਕੇਸਾਂ ਵਾਂਗ ਇੱਕ ਜਾਂਚ ਕਮੇਟੀ ਬਣਾ ਕੇ ਫਿਰ ਦੂਜੀ ਜਾਂਚ ਕਮੇਟੀ ਅਤੇ ਪਹਿਲਾਂ ਕਈ ਮਾਮਲਿਆਂ ਵਿਚ ਜਿਵੇਂ ਹੁੰਦਾ ਹੈ ਕਿ ਕਮੇਟੀਆਂ ਦੇ ਨਾਮ ਤੇ ਹੀ ਗੰਭੀਰ ਵਿਸ਼ੇ ਦਬਾ ਲਏ ਜਾਂਦੇ ਹਨ, ਅਜਿਹਾ ਨਹੀਂ ਹੋਣਾ ਚਾਹੀਦਾ ।

ਹਰਵਿੰਦਰ ਸਿੰਘ ਸੱਗੂ ।

LEAVE A REPLY

Please enter your comment!
Please enter your name here