ਜਗਰਾਉਂ, 4 ਜਨਵਰੀ ( ਵਿਕਾਸ ਮਠਾੜੂ, ਲਿਕੇਸ਼ ਸ਼ਰਮਾਂ )—ਇਲਾਕੇ ਦੀ ਪ੍ਰਸਿੱਧ ਸਮਾਜਸੇਵੀ ਸੰਸਥਾ ਸ. ਅਜੈਬ ਸਿੰਘ ਸੱਗੂ ਵੈਲਫੇਅਰ ਕੌਂਸਲ ਰਜਿ. ਵਲੋਂ 8 ਜਨਵਰੀ ਨੂੰ ਲਗਾਏ ਜਾਣ ਵਾਲੇ ਅੱਖਾਂ ਦੇ ਫ੍ਰੀ ਚੈਕਅਪ ਅਤੇ ਅਪ੍ਰੇਸ਼ਨ ਕੈਂਪ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਸੰਬਧ ਵਿਚ ਸਰਪ੍ਰਸਤ ਜਸਵੰਤ ਸਿੰਘ ਸੱਗੂ , ਕੰਵਲਜੀਤ ਸਿੰਘ ਮੱਲ੍ਹਾ, ਪ੍ਰਸ਼ੋਤਮ ਲਾਲ ਖਲੀਫਾ ਅਤੇ ਕਰਨਜੀਤ ਸਿੰਘ ਗਾਲਿਬ ਦੇ ਨਿਰਦੇਸ਼ਾਂ ਤੇ ਗੁਰਦੁਆਰਾ ਵਿਸ਼ਵਕਰਮਾ ਮੰਦਰ ਅੱਡਾ ਰਾਏਕੋਟ ਵਿਖੇ ਹੋਈ ਮੀਟਿੰਗ ਸੰਬਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਸੀਨੀਅਰ ਆਗੂ ਮਹਿੰਦਰਜੀਤ ਸਿੰਘ ਵਿੱਕੀ, ਸੁਰਜਨ ਸਿੰਘ ਅਤੇ ਸੁਖਪਾਲ ਸਿੰਘ ਖੈਰਾ ਨੇ ਦੱਸਿਆ ਕਿ ਸਮਾਜਸੇਵੀ ਬਾਬਾ ਮੋਹਣ ਸਿੰਘ ਸੱਗੂ ਅਤੇ ਜਿਊਣ ਸਿੰਘ ਭਾਗ ਸਿੰਘ ਮੱਲ੍ਹਾ ਚੈਰੀਟੇਬਲ ਟਰਸੱਟ ਦੇ ਸਹਿਯੋਗ ਨਾਲ ਗੁਰਦੁਆਰਾ ਵਿਸ਼ਵਕਰਮਾ ਮੰਦਰ ਅੱਡਾ ਰਾਏਕੋਟ ਵਿਖੇ 8 ਜਨਵਰੀ ਨੂੰ ਸਵੇਰੇ 9 ਵਜੇ ਤੋਂ ਦੁਪਿਹਰ 2 ਵਜੇ ਤੱਕ ਸੰਸਥਾ ਵਲੋਂ ਇਸ ਵਾਰ 18ਵਾਂ ਕੈਂਪ ਲਗਾਇਆ ਜਾਵੇਗਾ। ਜਿਸ ਵਿਚ ਸ਼ੰਕਰਾ ਆਈ ਹਸਪਤਾਲ ਦੇ ਡਾਕਟਰਾਂ ਦੀ ਟੀਮ ਮਰੀਜਾਂ ਦਾ ਚੈਕਅਪ ਅਤੇ ਅਪ੍ਰੇਸ਼ਨ ਕਰੇਗੀ। ਉਨ੍ਹਾਂ ਦੱਸਿਆ ਕਿ ਕੈਂਪ ਵਾਲੇ ਦਿਨ ਜੋ ਮਰੀਜ ਆਪ੍ਰੇਸ਼ਨ ਵਾਲੇ ਸਾਹਮਣੇ ਆਉਣਗੇ ਉਨ੍ਹਾਂ ਦੇ ਆਪ੍ਰੇਸ਼ਨ ਸ਼ੰਕਰਾ ਹਸਪਤਾਲ ਵਿਖੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਕੈਂਪ ਵਿਚ ਆਪ੍ਰੇਸ਼ਨ ਕਰਵਾਉਣ ਵਾਲੇ ਮਰੀਜ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣ। ਇਸ ਮੌਕੇ ਸੈਕਟਰੀ ਪ੍ਰਵੀਨ ਜੈਨ, ਕੈਸ਼ੀਅਰ ਨਰੇਸ਼ ਗੁਪਤਾ, ਡਾ ਜੈਪਾਲ ਚੋਪੜਾ, ਰਵਿੰਦਰ ਜੈਨ, ਲਲਿਤ ਜੈਨ, ਮੋਹਿਤ ਅਰੋੜਾ, ਸੁਰਜਨ ਸਿੰਘ, ਕੰਵਲ ਕੱਕੜ, ਹਰਪ੍ਰੀਤ ਸਿੰਘ ਸੱਗੂ, ਸਤਵਿੰਦਰ ਸਿੰਘ ਸੱਗੂ, ਸੋਹਨ ਸਿੰਘ ਸੱਗੂ, ਕੌਂਸਲਰ ਕੰਵਰਪਾਲ ਸਿੰਘ, ਰਾਕੇਸ਼ ਸਿੰਗਲਾ, ਸੋਹਨ ਲਾਲ ਛਾਬੜਾ ਤੋਂ ਇਲਾਵਾ ਸੰਸਥਾ ਦੇ ਕਈ ਹੋਰ ਮੈਂਬਰ ਮੌਜੂਦ ਸਨ।