ਚੌਕੀਮਾਨ, 24 ਅਗਸਤ ( ਬੌਬੀ ਸਹਿਜਲ, ਧਰਮਿੰਦਰ)-ਭੂਪਿੰਦਰ ਸਿੰਘ ਗਰੇਵਾਲ ਹਾਂਗ ਕਾਂਗ ਵਾਲਿਆ ਵੱਲੋਂ ਗੁਰਦੁਆਰਾ ਭਗਤ ਰਵਿਦਾਸ ਧਰਮਸ਼ਾਲਾ ਲਈ 1 ਲੱਖ ਰੁਪਏ ਸੇਵਾ ਵਜੋਂ ਦਿਤੇ ਗਏ। ਪਿੰਡ ਚੌਕੀਮਾਨ ਇਸ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਦਾਗਰ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਇਹ ਪਰਿਵਾਰ ਸ਼ੁਰੂ ਤੋਂ ਹੀ ਦਾਨ ਪੁੰਨ ਦੇ ਕੰਮ ਕਰਦਾ ਆ ਰਿਹਾ ਹੈ,ਇਹੋ ਜੇ ਪਰਿਵਾਰਾਂ ਦੇ ਕਾਰਨ ਹੀ ਸਾਡੇ ਪੰਜਾਬ ਦੀ ਧਰਤੀ ਨੂੰ ਭਾਗ ਲੱਗੇ ਹੋਏ ਹਨ ਇਸ ਸਮੇਂ ਮੈਬਰ ਲਖਵੀਰ ਸਿੰਘ ਮੈਬਰ ਹਰਜੀਤ ਸਿੰਘ ਜ਼ਿਲਾ ਖਿਜਾਨਚੀ ਦੁਆਬਾ ਯੂਨੀਅਨ ਜ਼ਿਲ੍ਹਾ ਲੁਧਿਆਣਾ,ਮੈਬਰ ਅਮਰਜੀਤ ਸਿੰਘ ਮੈਂਬਰ ਜੀਤ ਸਿੰਘ ਖਿਜਾਨਚੀ, ਮੁੱਖ ਗ੍ਰੰਥੀ ਮਹਿੰਗਾ ਸਿੰਘ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੂਪਿੰਦਰ ਸਿੰਘ ਗਰੇਵਾਲ ਹਾਂਗ ਕਾਂਗ ਦੇ ਪਰਿਵਾਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ,ਅਤੇ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੋਗਕੋਗ ਦੇ ਪਰਿਵਾਰ ਦਾ ਤਹਿਦਿਲੋਂ ਧੰਨਵਾਦ ਕੀਤਾ,ਅਤੇ ਆਖਿਆ ਇਹੋ ਜੇ ਪਰਿਵਾਰਾਂ ਦੀ ਸਾਡੇ ਸਮਾਜ ਨੂੰ ਬਹੁਤ ਵੱਡੀ ਦੇਣ ਹੈ ,ਅਤੇ ਸਾਰੀ ਕਮੇਟੀ ਨੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ,ਅੱਗੇ ਤੋਂ ਪਰਮਾਤਮਾ ਪਰਿਵਾਰ ਤੋਂ ਇਹੋ ਜਿਹੇ ਕਾਰਜ ਕਰਵਾਉਂਦਾ ਰਹੇ ਅਤੇ ਜੋ ਸਾਡੇ ਪੰਜਾਬ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਰਿਵਾਰ ਖੜਾ ਰਹੇ।