Home Health ਖਾਣ-ਪੀਣ ਵਾਲੀਆਂ ਵਸਤਾਂ ਦਾ ਵਪਾਰ ਕਰਨ ਵਾਲੇ ਦੁਕਾਨਦਾਰਾਂ ਲਈ ਫੂਡ ਲਾਇਸੰਸ ਲੈਣਾ...

ਖਾਣ-ਪੀਣ ਵਾਲੀਆਂ ਵਸਤਾਂ ਦਾ ਵਪਾਰ ਕਰਨ ਵਾਲੇ ਦੁਕਾਨਦਾਰਾਂ ਲਈ ਫੂਡ ਲਾਇਸੰਸ ਲੈਣਾ ਜ਼ਰੂਰੀ- ਸਹਾਇਕ ਕਮਿਸ਼ਨਰ ਫੂਡ

71
0


ਮਾਲੇਰਕੋਟਲਾ 06 ਜਨਵਰੀ ( ਬੌਬੀ ਸਹਿਜਲ, ਧਰਮਿੰਦਰ)-ਲੋਕਾਂ ਨੂੰ ਸ਼ੁੱਧ ਖਾਧ ਪਦਾਰਥ ਮੁਹੱਈਆ ਕਰਵਾਉਣ ਸਬੰਧੀ ਫੂਡ ਸੇਫ਼ਟੀ ਸਟੈਂਡਰਡ ਐਕਟ ਤਹਿਤ  ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਫੂਡ ਸ਼੍ਰੀਮਤੀ ਰਾਖੀ ਵਿਨਾਇਕ ਨੇ ਕਿਹਾ ਕਿ ਖਾਧ ਪਦਾਰਥਾਂ ਦਾ ਵਪਾਰ ਕਰਨ ਵਾਲੇ ਸਮੂਹ ਦੁਕਾਨਦਾਰਾਂ, ਹੋਟਲ, ਢਾਬੇ, ਦੋਧੀ, ਹਲਵਾਈ,  ਰੇਹੜੀ ਵਾਲਿਆਂ ਆਦਿ ਦੀ ਲਾਇਸੰਸ ਜਾਂ ਰਜਿਸਟ੍ਰੇਸ਼ਨ ਲੈਣਾ ਲਾਜ਼ਮੀ ਹੈ|ਜੇਕਰ ਕਿਸੇ ਫੂਡ ਬਿਜ਼ਨਸ ਅਪਰੇਟਰ  ਵੱਲੋਂ ਅਜੇ ਤੱਕ ਲਾਇਸੰਸ ਨਹੀਂ ਬਣਾਇਆ ਜਾਂ ਰਜਿਸਟ੍ਰੇਸ਼ਨ ਨਹੀਂ ਕਰਵਾਈ ਤਾਂ ਉਹ ਤੁਰੰਤ ਦਫ਼ਤਰ ਸਿਵਲ ਸਰਜਨ ਮਲੇਰਕੋਟਲਾ ਦੇ ਫੂਡ ਸੇਫ਼ਟੀ ਵਿੰਗ ਨਾਲ ਸੰਪਰਕ ਕਰ ਸਕਦੇ ਹਨ।ਉਨ੍ਹਾਂ ਨੇ ਦੱਸਿਆ ਕਿ ਜਿੰਨਾ ਫੂਡ ਬਿਜ਼ਨਸ ਅਪਰੇਟਰਾਂ ਲਈ ਜ਼ਰੂਰੀ ਹੈ ਕਿ ਉਹ ਆਪਣਾ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਦੀ ਕਾਪੀ ਆਪਣੇ ਵਿਕਰੀ ਵਾਲੀ ਥਾਂ ਤੇ ਡਿਸਪਲੇ ਜ਼ਰੂਰ ਕਰਨ। ਉਨ੍ਹਾਂ ਦੱਸਿਆ ਕੇ ਜਿਹੜੇ ਦੁਕਾਨਦਾਰਾਂ ਦਾ ਸਾਲਾਨਾ ਬਿਜ਼ਨਸ 12 ਲੱਖ ਤੋ  ਘੱਟ ਹੈ , ਉਨ੍ਹਾਂ ਲਈ ਰਜਿਸਟ੍ਰੇਸ਼ਨ ਕਰਵਾਉਣੀ ਜ਼ਰੂਰੀ ਹੈ ਅਤੇ 12 ਲੱਖ ਤੋਂ ਵੱਧ ਦੇ ਫੂਡ ਬਿਜ਼ਨੈੱਸ ਆਪ੍ਰੇਟਰਾਂ ਲਈ ਲਾਇਸੰਸ  ਲੈਣਾ ਜ਼ਰੂਰੀ ਹੈ।  ਉਨ੍ਹਾਂ ਦੱਸਿਆ ਕਿ ਬਿਜ਼ਨੈੱਸ ਦੀ ਰਜਿਸਟ੍ਰੇਸ਼ਨ ਲਈ 100 ਰੁਪਏ ਸਲਾਨਾ ਫ਼ੀਸ ਅਦਾ ਕਰਕੇ ਆਪਣੀ ਬਿਜ਼ਨੈੱਸ ਦੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ ਅਤੇ ਲਾਇਸੈਂਸ ਬਣਾਉਣ ਲਈ  2000 ਰੁਪਏ ਤੋਂ 5000 ਰੁਪਏ ਸਲਾਨਾ ਫ਼ੀਸ ਨਿਰਧਾਰਿਤ ਕੀਤੀ ਗਈ ਹੈ।ਉਨ੍ਹਾਂ ਵਿਕ੍ਰੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਲਾਇਸੰਸ ਜਾਂ ਰਜਿਸਟ੍ਰੇਸ਼ਨ ਲਈ ਜਲਦ ਤੋਂ ਜਲਦ ਅਪਲਾਈ ਕਰਨ । ਦਸਤਾਵੇਜ਼ ਅਤੇ ਸਰਕਾਰ ਵੱਲੋਂ ਨਿਰਧਾਰਿਤ ਫ਼ੀਸ ਅਦਾ ਕਰਨ ਉਪਰੰਤ ਤੁਰੰਤ ਬਿਨਾ ਕਿਸੇ ਖੱਜਲ ਖ਼ੁਆਰੀ ਦੇ ਉਨ੍ਹਾਂ ਦੇ ਲਾਇਸੰਸ ਜਾਂ ਰਜਿਸਟ੍ਰੇਸ਼ਨ ਸਰਟੀਫਿਕੇਟ ਬਣਾ ਦਿੱਤਾ ਜਾਵੇਗਾ ।ਸ੍ਰੀਮਤੀ ਰਾਖੀ ਵਿਨਾਇਕ ਨੇ ਦੱਸਿਆ ਕਿ ਸ਼ਹਿਰ ਵਿਚ ਖਾਣ-ਪੀਣ ਵਾਲੀਆਂ ਵਸਤਾਂ ਦਾ ਕੰਮ ਬਹੁਤ ਜ਼ਿਆਦਾ ਗਿਣਤੀ ਵਿੱਚ ਹਨ ਪਰ ਰਜਿਸਟਰੇਸ਼ਨ ਅਤੇ ਲਾਇਸੰਸ ਦੀ ਗਿਣਤੀ ਬਹੁਤ ਘੱਟ ਹੈ। ਉਨ੍ਹਾਂ ਦੱਸਿਆ ਕਿ ਜਿਸ ਵੀ ਫੂਡ ਵਿਕਰੇਤਾ ਕੋਲ ਲਾਇਸੰਸ ਨਹੀਂ ਹੋਵੇਗਾ ਉਸ ਵਿਰੁੱਧ ਸੈਕਸ਼ਨ 63 ਤਹਿਤ  05 ਲੱਖ ਰੁਪਏ ਤੱਕ ਜੁਰਮਾਨੇ ਦਾ ਜਾਂ 6 ਮਹੀਨੇ ਤੱਕ ਦੀ ਕੈਦ ਦਾ ਪ੍ਰਬੰਧ ਹੈ। ਉਨ੍ਹਾਂ ਨੇ ਸਮੂਹ ਫੂਡ ਬਿਜ਼ਨਸ ਅਪਰੇਟਰਾਂ ਨੂੰ ਐਕਟ ਦੀ ਪਾਲਣਾ ਕਰਨ ਅਤੇ ਲੋਕਾਂ ਨੂੰ ਸੁੱਧ ਖਾਣ ਪੀਣ ਦੇ ਪਦਾਰਥ ਵੇਚਣ ਦੀ ਹਦਾਇਤ ਕੀਤੀ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਜਿਹੜੇ ਫੂਡ ਵਿਕਰੇਤਾ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ

LEAVE A REPLY

Please enter your comment!
Please enter your name here