ਜ਼ਰੂਰਤਮੰਦਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਹਰ ਸੰਪਨ ਮਨੁੱਖ ਦਾ ਫਰਜ : ਬਾਬਾ ਸੱਗੂ
ਜਗਰਾਉ, 7 ਜਨਵਰੀ ( ਵਿਕਾਸ ਮਠਾੜੂ ):- ਦਹਾਕੇ ਤੋਂ ਵੀ ਵੱਧ ਸਮਾਂ ਹੋ ਚੁੱਕਾ ਹੈ ਕਿ ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਰਾਮਗੜ੍ਹੀਆ ਵੈਲਫੇਅਰ ਕੌਂਸਲ ਵੱਲੋਂ ਜ਼ਰੂਰਤਮੰਦਾਂ ਦੀਆਂ ਜ਼ਰੂਰੀ ਲੋੜਾਂ ਪੂਰੀਆਂ ਕਰਨ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਤੇ ਇਸ ਵਾਰ 17 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਇਸ ਮੌਕੇ ਰਾਮਗੜ੍ਹੀਆ ਕੌਂਸਲ ਦੇ ਸਰਪ੍ਰਸਤ ਬਾਬਾ ਮੋਹਣ ਸਿੰਘ ਸੱਗੂ ਨੇ ਆਖਿਆ ਕਿ ਜੇ ਅਸੀਂ ਪ੍ਰਮਾਤਮਾਂ ਦੇ ਘਰ ਵਿੱਚ ਚੰਗੇ ਮਨੁੱਖ ਬਣਨਾ ਚਾਹੁੰਦੇ ਹਾਂ ਤਾਂ ਸਾਨੂੰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਇਸ ਨਾਲ ਜਿਥੇ ਲੋੜਵੰਦ ਖੁਸ਼ ਹੁੰਦਾ ਹੈ, ਅਸੀਸਾਂ ਦਿੰਦਾ ਹੈ, ਉਥੇ ਸਾਡੇ ਮਨ ਨੂੰ ਵੀ ਸਕੂਨ ਮਿਲਦਾ ਹੈ। ਜੇ ਅਸੀਂ ਆਪਣੇ ਮਨ ਦੀ ਸ਼ਾਂਤੀ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਅਜਿਹੇ ਕਾਰਜ ਕਰਦੇ ਰਹਿਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਬਲਦੇਵ ਸਿੰਘ ਵੱਲੋਂ ਨਵੇਂ ਸਾਲ ਦੀ ਆਮਦ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਪਰਿਵਾਰਾਂ ਲਈ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਤੇ ਨਵੇਂ ਸਾਲ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ ਸਰਪ੍ਰਸਤ ਬਲਵੰਤ ਸਿੰਘ ਪਨੇਸਰ, ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਰਿੰਕੂ, ਸਰਪ੍ਰਸਤ ਜਗਦੇਵ ਸਿੰਘ ਮਠਾੜੂ, ਜਸਵੰਤ ਸਿੰਘ ਸੱਗੂ, ਤਰਲੋਚਨ ਸਿੰਘ ਪਨੇਸਰ, ਹਰਜਿੰਦਰ ਸਿੰਘ ਮੂੰਦੜ, ਭਵਨਜੀਤ ਸਿੰਘ ਓੁਭੀ ਖਜ਼ਾਨਚੀ, ਸੁਰਜੀਤ ਸਿੰਘ ਐੱਸ ਡੀ ਓ ਆਦਿ ਹਾਜ਼ਰ ਸਨ।
