ਫਿਰੋਜ਼ਪੁਰ (ਸੁਨੀਲ ਸੇਠੀ) ਡਰਾਈਵਰ ਏਕਤਾ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਡੀਸੀ ਿਫ਼ਰੋਜ਼ਪੁਰ ਰਾਜੇਸ਼ ਧੀਮਾਨ ਨੂੰ ਪ੍ਰਧਾਨ ਜਗੀਰ ਸਿੰਘ ਦੀ ਪ੍ਰਧਾਨਗੀ ਹੇਠ ਡਰਾਈਵਰਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਉਨਾਂ੍ਹ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ। ਜਿਸ ਵਿੱਚ ਉਨਾਂ੍ਹ ਕਿਹਾ ਕਿ ਅੱਜ ਤੱਕ ਕਿਸੇ ਵੀ ਸਰਕਾਰ ਨੇ ਡਰਾਈਵਰਾਂ ਅਤੇ ਉਨਾਂ੍ਹ ਦੇ ਪਰਿਵਾਰਾਂ ਲਈ ਕੋਈ ਲਾਹੇਵੰਦ ਸਕੀਮ ਨਹੀਂ ਬਣਾਈ, ਜਿਸ ਨਾਲ ਡਰਾਈਵਰ ਅਤੇ ਉਨਾਂ੍ਹ ਦੇ ਪਰਿਵਾਰ ਸੁਖੀ ਜੀਵਨ ਬਤੀਤ ਕਰ ਸਕਣ। ਉਨਾਂ੍ਹ ਕਿਹਾ ਕਿ ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਡਰਾਈਵਰਾਂ ਦੀ ਸੁਰੱਖਿਆ ਲਈ ਕਮਿਸ਼ਨ ਦਾ ਗਠਨ ਕੀਤਾ ਜਾਵੇ, ਉਨਾਂ੍ਹ ਦੀ ਡਿਊਟੀ 10 ਘੰਟੇ 26 ਦਿਨ ਤੈਅ ਕੀਤੀ ਜਾਵੇ, ਉਨਾਂ੍ਹ ਦੀ ਤਨਖਾਹ ਵਧਾਈ ਜਾਵੇ ਅਤੇ ਡਰਾਈਵਰ ਤੇ ਅਟੈਂਡੈਂਟ ਭੱਤਾ 600 ਰੁਪਏ ਪ੍ਰਤੀ ਦਿਨ ਕੀਤਾ ਜਾਵੇ। ਡਰਾਈਵਰਾਂ ਦਾ 20 ਲੱਖ ਰੁਪਏ ਦਾ ਬੀਮਾ ਕੀਤਾ ਜਾਵੇ ਅਤੇ ਦੁਰਘਟਨਾ ਹੋਣ ‘ਤੇ 10 ਲੱਖ ਰੁਪਏ ਦਾ ਇਲਾਜ ਅਤੇ ਦਵਾਈਆਂ ਸਰਕਾਰ ਵੱਲੋਂ ਮੁਫ਼ਤ ਦਿੱਤੀਆਂ ਜਾਣ, ਸਾਰੇ ਵਾਹਨਾਂ ‘ਤੇ ਸਰਕਾਰੀ ਟੈਕਸ ਇਕ ਵਾਰ ਕੀਤਾ ਜਾਵੇ ਅਤੇ ਉਨਾਂ੍ਹ ਦੀਆਂ ਹੋਰ ਮੰਗਾਂ ਪੂਰੀਆਂ ਕੀਤੀਆਂ ਜਾਣ, ਤਾਂ ਜੋ ਡਰਾਈਵਰਾਂ ਨੂੰ ਰਾਹਤ ਮਿਲ ਸਕੇ ਅਤੇ ਆਪਣੀ ਜ਼ਿੰਦਗੀ ਖੁਸ਼ੀ ਨਾਲ ਜੀਅ ਸਕਣ। ਇਸ ਦੌਰਾਨ ਡੀਸੀ ਰਾਜੇਸ਼ ਧੀਮਾਨ ਨੇ ਐਸੋਸੀਏਸ਼ਨ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਨਾਂ੍ਹ ਦੀਆਂ ਮੰਗਾਂ ਨੂੰ ਜਲਦੀ ਹੀ ਪੰਜਾਬ ਸਰਕਾਰ ਤੱਕ ਪਹੁੰਚਾ ਕੇ ਪੂਰਾ ਕਰਨ ਦੀ ਕੋਸ਼ਸ਼ਿ ਕੀਤੀ ਜਾਵੇਗੀ।