ਜਗਰਾਉਂ 14 ਮਾਰਚ (ਭਗਵਾਨ ਭੰਗੂ, ਮੋਹਿਤ ਜੈਨ)- ਸੋਮਵਾਰ ਦੇਰ ਰਾਤ 8.30 ਵਜੇ ਦੇ ਕਰੀਬ ਐੱਸਐੱਸਪੀ ਦਫ਼ਤਰ ਦੇ ਸਾਹਮਣੇ ਇਕ ਵੱਡਾ ਹਾਦਸਾ ਵਾਪਰਿਆ । ਇੱਟਾਂ ਦਾ ਭਰਿਆ ਟਰੱਕ ਬੇਕਾਬੂ ਹੋ ਕੇ ਪਲਟ ਗਿਆ । ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਟਰੱਕ ਨੂੰ ਬਜੀਦਕੇ ਕਲਾਂ ਪਿੰਡ ਦੇ ਪਰਦੀਪ ਸਿੰਘ ਨਾਮ ਦਾ ਡਰਾਈਵਰ ਚਲਾ ਰਿਹਾ ਸੀ । ਡਰਾਈਵਰ ਦੇ ਦੱਸਣ ਮੁਤਾਬਿਕ ਇਕ ਕਾਰ ਯੂ ਟਰਨ ਕਰ ਕੇ ਲੰਘੀ ਉਸ ਨੂੰ ਬਚਾਉਣ ਦੇ ਚੱਕਰ ਵਿੱਚ ਟਰੱਕ ਬੇਕਾਬੂ ਹੋ ਕੇ ਪਲਟ ਗਿਆ । ਟਰੱਕ ਪਲਟਣ ਮੌਕੇ ਇੱਕ ਬੁਲਟ ਮੋਟਰਸਾਈਕਲ ਅਤੇ ਪੈਸ਼ਨ ਮੋਟਰਸਾਈਕਲ ਵਾਲਾ ਸ਼ਖ਼ਸ ਵਾਲ ਵਾਲ ਬਚੇ । ਜਦ ਕੇ ਬੁਲਟ ਮੋਟਰਸਾਈਕਲ ਟਰੱਕ ਦੇ ਥੱਲੇ ਦੱਬ ਗਿਆ । ਪ੍ਰਸ਼ਾਸਨ ਨੂੰ ਇਸ ਗੱਲ ਦੀ ਖ਼ਬਰ ਮਿਲਣ ਸਾਰ ਪ੍ਰਸ਼ਾਸਨ ਇਕਦਮ ਹਰਕਤ ਵਿੱਚ ਆ ਗਿਆ । ਮੌਕੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਮੌਕੇ ਤੇ ਪੁੱਜੇ । ਮੌਕੇ ਤੇ ਦੋ ਕਰੇਨਾਂ ਨੂੰ ਮੰਗਵਾ ਕੇ ਟਰੱਕ ਨੂੰ ਸਿੱਧਾ ਕੀਤਾ ਗਿਆ । ਟਰੱਕ ਡਰਾੲੀਵਰ ਅਤੇ ਤਿੰਨ ਹੋਰ ਸ਼ਖ਼ਸ ਜਿਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ ਉਨ੍ਹਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ।
