-ਚਾਹਵਾਨ 31 ਜਨਵਰੀ ਤੱਕ ਭੇਜ ਸਕਦੇ ਹਨ ਅਰਜ਼ੀਆਂ-ਡਿਪਟੀ ਕਮਿਸ਼ਨਰ
ਮੋਗਾ, 18 ਜਨਵਰੀ ( ਅਸ਼ਵਨੀ) -ਪੰਜਾਬ ਸਰਕਾਰ ਨੇ ਸੂਬੇ ਵਿੱਚ ਚਾਰ ਵਰਗਾਂ ਵਿੱਚ ਹਰੇਕ ਲਈ ਚੌਗਿਰਦਾ ਸੁਰੱਖਿਆ ਅਤੇ ਕੁਦਰਤੀ ਸਾਧਨਾਂ ਦੀ ਸੰਭਾਲ ਵਿੱਚ ਸਰਵਉੱਤਮ ਯੋਗਦਾਨ ਪਾਉਣ ਤੇ ਯਤਨ ਕਰਨ ਵਾਲਿਆਂ ਦੀ ਪਛਾਣ ਕਰਕੇ, ਉਨ੍ਹਾਂ ਨੂੰ ਪੁਰਸਕਾਰ ਦੇਣ ਲਈ ‘ਸ਼ਹੀਦ ਭਗਤ ਸਿੰਘ ਪੰਜਾਬ ਸਟੇਟ ਐਨੁਅਲ ਇਨਵਾਇਰਨਮੈਂਟ ਐਵਾਰਡ’ ਦੀ ਸ਼ੁਰੂਆਤ ਕੀਤੀ ਹੈ। ਇਨ੍ਹਾਂ ਚਾਰ ਵਰਗਾਂ ਵਿੱਚ ਸਰਵਉੱਤਮ ਪੇਂਡੂ ਪੰਚਾਇਤਾਂ, ਸਰਵਉੱਤਮ ਸੰਸਥਾ (ਅਕਾਦਮਿਕ ਸੰਸਥਾਵਾਂ ਜਿਵੇਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਸਮੇਤ ਸਰਕਾਰੀ/ਨਿੱਜੀ ਸੰਗਠਨ), ਸਰਵਉੱਤਮ ਕਾਰਜਗੁਜ਼ਾਰੀ ਵਾਲਾ ਗੈਰ ਸਰਕਾਰੀ ਸੰਗਠਨ/ਸਮਾਜਿਕ ਸੰਗਠਨ ਅਤੇ ਸਰਵਉੱਤਮ ਕਾਰਗੁਜ਼ਾਰੀ ਵਾਲਾ ਉਦਯੋਗ ਸ਼ਾਮਿਲ ਹਨ।ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਕਤ ਹਰੇਕ ਵਰਗ ਦੇ ਪੁਰਸਕਾਰ ਵਿੱਚ 1 ਲੱਖ ਰੁਪਏ ਦਾ ਇਨਾਮ, ਮੋਮੈਂਟੋ ਤੇ ਮਾਨਤਾ ਪ੍ਰਾਪਤ ਸਰਟੀਫਿਕੇਟ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਸਾਲ 2023 ਦੇ ਐਡੀਸ਼ਨ ਲਈ ਪੁਰਸਕਾਰ ਦੇ ਉਪਰੋਕਤ ਚਾਰ ਵਰਗਾਂ ਦੇ ਹਰੇਕ ਤਹਿਤ ਨਾਮਜ਼ਦਗੀ ਲਈ ਅਰਜ਼ੀਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੋਗਾ ਦੇ ਦਫ਼ਤਰ ਵਿਖੇ 31 ਜਨਵਰੀ, 2023 ਤੱਕ ਭੇਜੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਐਸ.ਡੀ.ਓ. ਅਮਨਦੀਪ ਸਿੰਘ ਦੇ ਮੋਬਾਇਲ ਨੰਬਰ 88722-22330 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। ਅਰਜ਼ੀਆਂ ਭੇਜਣ ਲਈ ਨਿਰਧਾਰਿਤ ਫਾਰਮੇਟ ਸਮੇਤ ਵਿਸਤ੍ਰਿਤ ਹਦਾਇਤਾਂ https://decc.punjab.gov.in/ ‘ਤੇ ਦਿੱਤੀਆਂ ਗਈਆਂ ਹਨ।