Home ਪਰਸਾਸ਼ਨ ਜਗਰਾਉਂ ਪੱਤੀ ਮਲਕ’ਚ ਪੰਚਾਇਤ ਤੇ ਪਿੰਡ ਵਾਸੀਆਂ ਨੇ ਅਰੰਭੀ ਸਫਾਈ ਮੁਹਿੰਮ

ਜਗਰਾਉਂ ਪੱਤੀ ਮਲਕ’ਚ ਪੰਚਾਇਤ ਤੇ ਪਿੰਡ ਵਾਸੀਆਂ ਨੇ ਅਰੰਭੀ ਸਫਾਈ ਮੁਹਿੰਮ

69
0


ਬਾਹਰਲੀ ਫਿਰਨੀ ਦੀ ਕੀਤੀ ਮੁਕੰਮਲ ਸਫਾਈ-ਸਰਪੰਚ

ਜਗਰਾਉਂ, 21 ਜਨਵਰੀ ( ਚਰਨਜੀਤ ਢਿੱਲੋਂ)-ਵਿਧਾਨ ਸਭਾ ਹਲਕਾ ਜਗਰਾਉਂ ਦੇ ਪਿੰਡ ਜਗਰਾਉਂ ਪੱਤੀ ਮਲਕ’ਚ ਨਗਰ ਪੰਚਾਇਤ ਵੱਲੋਂ ਸਫਾਈ ਮੁਹਿੰਮ ਦਾ ਅਗਾਜ਼ ਕੀਤਾ । ਪਿੰਡ ਦੇ ਸਰਪੰਚ ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕੌਂਸਲਰ ਇਕਬਾਲ ਸਿੰਘ ਰਾਏ ਦੀ ਅਗਵਾਈ ਹੇਠ ਨਗਰ ਦੇ ਨਰੇਗਾ ਵਰਕਰਾਂ ਨੇ ਪਿੰਡ ਚੀਮਨਾ ਨੂੰ ਜਾਣ ਵਾਲੀ ਸੜਕ ਬਾਹਰਲੀ ਫਿਰਨੀ ਦੀ ਝਾੜੂਆਂ ਆਦਿ ਨਾਲ ਸਫਾਈ ਕਰਨ ਉਪਰੰਤ ਸਾਰਾ ਕੂੜਾ ਟਰਾਲੀਆਂ ਵਿੱਚ ਪਾਕੇ ਸੇਮੋਂ ਪਾਰ ਢੁੱਕਵੀ ਥਾਂ ਤੇ ਸੁੱਟਣ ਦਾ ਉਪਰਾਲਾ ਕੀਤਾ ਗਿਆ ।ਸਰਪੰਚ ਬਲਬੀਰ ਸਿੰਘ ਅਤੇ ਕੌਂਸਲਰ ਇਕਬਾਲ ਸਿੰਘ ਰਾਏ ਨੇ ਸਫਾਈ ਮੁਹਿੰਮ ਬਾਰੇ ਦੱਸਿਆ ਕਿ ਪਿੰਡ ਦੀਆਂ ਸਾਂਝੀਆਂ ਥਾਂਵਾ ਤੇ ਅਕਸਰ ਹੀ ਨਗਰ ਪੰਚਾਇਤ ਵੱਲੋਂ ਸਮੇਂ-ਸਮੇਂ ਸਿਰ ਸਫਾਈ ਕਰਵਾ ਦਿੱਤੀ ਜਾਂਦੀ ਹੈ । ਪਰ ਹਰ ਵਾਰ ਪਿੰਡ ਦੀ ਗਲੀਆਂ ਬਾਹਰਲੀਆਂ ਸੜਕਾਂ (ਫਿਰਨੀਆਂ) ਆਦਿਕ ਤੇ ਕੂੱੜਾ ਕਰਕੱਟ ਖਿਲਰਿਆ ਪਿੰਡ ਦੀ ਸ਼ਾਨ ਨੂੰ ਖਰਾਬ ਕਰਦਾ ਹੈ । ਜਦੋਂ ਪਿੰਡ’ਚ ਕੋਈ ਵੀ ਧਾਰਮਿਕ ਸਮਾਗਮ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਮਾੜਾ ਮੋਟਾ ਕੰਮ ਕਰਕੇ ਹੀ ਸਾਰ ਦਿੱਤਾ ਜਾਂਦਾ ਹੈ । ਹੁੱਣ ਪੰਚਾਇਤ ਵੱਲੋਂ ਥੋੜ੍ਹੇ ਦਿਨ੍ਹਾਂ ਬਾਅਦ ਹੀ ਸਫਾਈ ਕਰਵਾਇਆ ਜਾਵੇਗੀ ਅਤੇ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ । ਉਨ੍ਹਾਂ ਪਿੰਡ ਵਾਸੀਆਂ ਨੂੰ ਅਰੰਭ ਕੀਤੀ ਸਫਾਈ ਮੁਹਿੰਮ ਨੂੰ ਸਦਾ ਚਾਲੂ ਰੱਖਣ’ਚ ਸਾਥ ਦੇਣ ਦੀ ਅਪੀਲ ਵੀ ਕੀਤੀ ।

LEAVE A REPLY

Please enter your comment!
Please enter your name here