ਜਗਰਾੳ, 22 ਜਨਵਰੀ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾ ਨਿਰਦੇਸ਼ ਹੇਠ ਪ੍ਰੀਖਿਆ ਦੀ ਤਿਆਰੀ ਲਈ ਬੀ.ਬੀ.ਐਸ.ਬੀ.ਕਾਨਵੈਂਟ ਸਕੂਲ ਸਿੱਧਵਾਂਬੇਟ ਚ ਆਯੋਜਿਤ ਇਕ ਵਿਸ਼ਾਲ ਸਮਾਗਮ ਵਿੱਚ ਵੱਖ-ਵੱਖ ਸਕੂਲਾ ਦੇ 550 ਬੱਚਿਆ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸਫਾਈ ਵਿੱਚ ਹੀ ਖੁਦਾਈ ਹੈ।ਉਨਾ ਕਿਹਾ ਕਿ ਅਪਣੇ ਦੇਸ਼ ਨੂੰ ਸਾਫ ਸੁਥਰਾ ਅਤੇ ਸੋਹਣਾ ਬਨਾਉਣ ਦੀ ਸੁਰੂਆਤ ਸਾਨੂੰ ਅਪਣੇ ਘਰ ਅਤੇ ਆਲੇ ਦੁਆਲੇ ਤੋਂ ਕਰਣੀ ਚਾਹੀਦੀ ਹੈ।ਇਸ ਮੋਕੇ ਉਨਾੰ ਵਿਦਿਆਰਥੀਆ ਨੂੰ ਪਾਣੀ ਨੂੰ ਘੱਟ ਵਿਅਰਥ ਕਰਣ ਅਤੇ ਪਲਾਸਟਿਕ ਨੂੰ ਨਾ ਵਰਤਣ ਦਾ ਭੀ ਸੰਦੇਸ਼ ਦਿੱਤਾ।ਇਸ ਮੋਕੇ ਸਕੂਲ ਦੇ ਪ੍ਰਿੰਸੀਪਲ ਅਨੀਤਾ ਕਾਲੜਾ ਨੇ ਕਿਹਾ ਕਿ ਕੈਪਟਨ ਨਰੇਸ਼ ਵਰਮਾ ਪਿਛਲੇ 40 ਸਾਲਾਂ ਤੋ ਬੱਚਿਆ ਵਿੱਚ ਹਰਮਨ ਪਿਆਰੇ ਨੇ ਅਤੇ ਬੱਚੇ ਉਨਾਂ ਦੀ ਗੱਲ ਮੰਨਦੇ ਨੇ।ਇਸ ਮੋਕੇ ਬਤੌਰ ਬ੍ਰਾਂਡ ਅੰਬੈਸਡਰ ਪਹਿਲੀ ਵਾਰ ਸਕੂਲ ਪੰਹੁਚਣ ਤੇ ਸਾਬਕਾ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਦਾ ਪ੍ਰਿੰਸੀਪਲ ਅਨੀਤਾ ਕਾਲੜਾ, ਚੇਅਰਮੈਨ ਸਤੀਸ਼ ਕਾਲੜਾ, ਸਾਬਕਾ ਵਿਧਾਇਕ ਹਰਜੋਤ ਕਮਲ, ਭੂਵਣ ਗੋਇਲ, ਗੋਰਵ ਖੁੱਲਰ, ਰਾਜੇਸ਼ ਲੂੰਬਾ, ਜਗਦੀਸ਼ ੳਹਰੀ, ਹਰਭਗਵਾਨ ਦਾਸ ਬਾਵਾ,ਸ਼ਾਮ ਸ਼ੁੰਦਰ , ਸੰਚਿਤ ਗੋਇਲ ਅਤੇ ਪ੍ਰਦੀਪ ਜੈਨ ਨੇ ਸਨਮਾਨਿਤ ਕੀਤਾ।