ਜਗਰਾਉਂ, 18 ਅਪ੍ਰੈਲ ( ਵਿਕਾਸ ਮਠਾੜੂ)-ਬਲੌਜ਼ਮਜ਼ ਦੇ ਵਿਦਿਆਰਥੀ ਮਨੁੱਖਤਾ ਦੀ ਸੇਵਾ ਕੇਂਦਰ ਦੇ ਦੌਰ ਤੋਂ ਪ੍ਰਭਾਵਿਤ ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਵਿਦਿਆਰਥੀ ਸਕੂਲ ਦੇ ਪ੍ਰਿੰਸੀਪਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰੋਟਰੀ ਕਲੱਬ ਨਾਲ ਜੁੜੇ ਹੋਏ ਵਿਦਿਆਰਥੀਆਂ ਦੀ ਇੱਕ ਟੀਮ ਗੁਰਮੁੱਖ ਸਿੰਘ ਅਤੇ ਅਮਨਦੀਪ ਸਿੰਘ ਦੀ ਅਗਵਾਈ ਹੇਠ ਮਨੁੱਖਤਾ ਦੀ ਸੇਵਾ ਕੇਂਦਰ ਹਸਨਪੁਰ ਵਿਖੇ ਗਏ ਜਿਸ ਵਿਚ ਉੱਥੇ ਰਹਿੰਦੇ ਬੇਸਹਾਰਾ ਲੋਕਾਂ ਲਈ ਕੱਪੜੇ ਅਤੇ ਰਾਸ਼ਨ ਲੈ ਕੇ ਗਏ। ਉਹਨਾਂ ਨਾਲ ਕੀਤੀ ਮੁਲਾਕਾਤ ਵਿਚ ਬਹੁਤ ਸਾਰੇ ਬੱਚੇ ਭਾਵੁਕ ਹੋਏ ਤੇ ਕੁਦਰਤ ਦੇ ਬਖਸ਼ੇ ਜੀਵਨ ਨੂੰ ਉਹ ਕਿਸ ਤਰ੍ਹਾਂ ਬਤੀਤ ਕਰ ਰਹੇ ਹਨ, ਬਹੁਤ ਨੇੜੇ ਤੋਂ ਮਹਿਸੂਸ ਕਰ ਕੇ ਆਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਦੱਸਿਆ ਕਿ ਬੱਚਿਆਂ ਦਾ ਇਹ ਦੌਰਾ ਕਰਵਾਉਣਾ ਅਤੀ ਜ਼ਰੂਰੀ ਸੀ ਕਿਉਂਕਿ ਉਹਨਾਂ ਅੰਦਰ ਮਨੁੱਖਤਾ ਦੀ ਭਲਾਈ ਪ੍ਰਤੀ ਬਣਦਾ ਆਪਣਾ ਫਰਜ਼ ਅਦਾ ਕਰਨ ਦੀ ਤੀਬਰਤਾ ਪੈਦਾ ਹੋਵੇ। ਅੱਜ ਉੱਥੋਂ ਵਾਪਸ ਆਏ ਇਹਨਾਂ ਵਿਦਿਆਰਥੀਆਂ ਦੇ ਮਿਜ਼ਾਜ਼ ਵਿਚ ਫਰਕ ਦੇਖਣ ਨੂੰ ਮਿਲਿਆ। ਖੇਡਣ-ਕੁੱਦਣ ਦੀ ਉਮਰ ਤੋਂ ਹੀ ਇਹ ਵਿਦਿਆਰਥੀ ਸਮਾਜ ਸੇਵਾ ਵਿਚ ਜੁਟ ਜਾਣਗੇ ਤਾਂ ਆਪਣੇ ਜੀਵਨ ਨੂੰ ਸਫ਼ਲਾ ਕਰ ਸਕਣਗੇ। ਇਸ ਮੌਕੇ ਬੱਚਿਆਂ ਨੇ ਖੁਦ ਇੱਛਾ ਜ਼ਾਹਿਰ ਕੀਤੀ ਕਿ ਅੱਜ ਬਾਕੀ ਟਰਿੱਪ ਦੀ ਜਗ੍ਹਾਂ ਤੇ ਅਜਿਹੇ ਸਥਾਨਾਂ ਤੇ ਜਾਣਾ ਜ਼ਿਆਦਾ ਜ਼ਰੂਰੀ ਸਮਝਦੇ ਹਾਂ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ, ਅਜਮੇਰ ਸਿੰਘ ਰੱਤੀਆਂ ਅਤੇ ਸਤਵੀਰ ਸਿੰਘ ਸੇਖੋਂ ਨੇ ਵੀ ਇਸਨੂੰ ਸ਼ਲਾਘਾਯੋਗ ਕਦਮ ਦੱਸਿਆ।